Thursday, October 29, 2026
Home Latest ਪੁੱਤਰ ਨੂੰ ਏਅਰਪੋਰਟ ਤੇ ਛੱਡ ਵਾਪਿਸ ਆ ਰਿਹਾ ਪਰਿਵਾਰ ਹੋਇਆ ਹਾਦਸੇ ਦਾ...

ਪੁੱਤਰ ਨੂੰ ਏਅਰਪੋਰਟ ਤੇ ਛੱਡ ਵਾਪਿਸ ਆ ਰਿਹਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, ਮਾਂ ਪਿਓ ਸਣੇ ਧੀ ਦੀ ਮੌਤ

ਹਰਿਆਣਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਹਰਿਆਣਾ ਦੇ ਪੰਚਕੂਲਾ ਵਿੱਚ ਇੱਕ ਸੜਕ ਹਾਦਸੇ ਵਿਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਪਰਿਵਾਰ ਦੀ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਮ੍ਰਿਤਕਾਂ ਵਿਚ ਪਤੀ-ਪਤਨੀ ਤੇ ਧੀ ਸ਼ਾਮਲ ਹਨ।

Advertisements

ਮ੍ਰਿਤਕਾਂ ਦੀ ਪਛਾਣ ਹਰਿਆਣਾ ਪੁਲਿਸ ਦੇ ਸੇਵਾਮੁਕਤ ਸਬ-ਇੰਸਪੈਕਟਰ ਮਨੋਜ ਕੁਮਾਰ, ਉਸਦੀ ਪਤਨੀ ਉਰਮਿਲਾ ਦੱਤਾ, ਜੋ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਦੇ ਵਾਇਰਲੈੱਸ ਵਿਭਾਗ ਵਿੱਚ ਸਬ-ਇੰਸਪੈਕਟਰ ਸਨ ਅਤੇ 28 ਸਾਲਾ ਧੀ ਚੇਤਨਾ ਵਜੋਂ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਆਪਣੇ ਨੂੰਹ-ਪੁੱਤ ਨੂੰ ਵਿਦੇਸ਼ ਜਾਣ ਲਈ ਏਅਰਪੋਰਟ ਉਤੇ ਛੱਡ ਕੇ ਵਾਪਸੀ ਵਿਚ ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਵਾਪਸ ਪਰਤ ਰਿਹਾ ਸੀ। ਪੁਲਿਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

LEAVE A REPLY

Please enter your comment!
Please enter your name here