ਪੰਜਾਬ ਪੁਲਿਸ ਵਲੋਂ ਸਚਿਨ ਅਰੋੜਾ ਨੂੰ ਦਿੱਤਾ ਗਿਆ ਪ੍ਰਸ਼ੰਸਾ ਪੱਤਰ 

ਕਪੂਰਥਲਾ, (ਦ ਸਟੈਲਰ ਨਿਊਜ਼): ਗੌਰਵ ਮੜੀਆ:  ਖੂਨਦਾਨ ਦੇ ਖੇਤਰ ਵਿਚ ਜਾਗਰੂਕਤਾ ਫੈਲਾਉਣ ਵਾਲੇ ਕਪੂਰਥਲਾ ਦੇ ਸਚਿਨ ਅਰੋੜਾ ਨੂੰ ਸੜਕੀ ਹਾਦਸਿਆਂ ‘ਚ ਜ਼ਖਮੀਆਂ ਦੀ ਮੱਦਦ ਕਰਨ ਲਈ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਵਲੋਂ ਭੇਜੇ ਗਏ ਕਲਾਸ 1 ਪ੍ਰਸ਼ੰਸਾ ਪੱਤਰ ਨਾਲ ਐੱਸ.ਐੱਸ.ਪੀ ਰਾਜਪਾਲ ਸਿੰਘ ਸੰਧੂ ਦੇ ਹੁਕਮਾਂ ਅਨੁਸਾਰ ਐੱਸ.ਪੀ (ਹੈਡ ਕੁਆਰਟਰ) ਹਰਪ੍ਰੀਤ ਸਿੰਘ ਬੈਨੀਪਾਲ ਨੇ ਸਨਮਾਨਿਤ ਕੀਤਾ. 

Advertisements

ਇਸ ਮੌਕੇ ਐੱਸ.ਪੀ ਬੈਨੀਪਾਲ ਨੇ ਕਿਹਾ ਕਿ ਸੜਕੀ ਹਾਦਸਿਆਂ ਵਿੱਚ ਜ਼ਖਮੀਆਂ ਨੂੰ ਕੋਈ ਵੀ ਅਣਜਾਣ ਵਿਅਕਤੀ ਕਿਸੇ ਵੀ ਨੇੜੇ ਦੇ ਹਸਪਤਾਲ ਵਿੱਚ ਮੁਢਲੀ ਡਾਕਟਰੀ ਸਹਾਇਤਾ ਲਈ ਦਾਖਲ ਕਰਵਾਏਗਾ ਤਾਂ ਕੋਈ ਵੀ ਡਾਕਟਰ, ਹਸਪਤਾਲ ਜ਼ਖਮੀ ਵਿਅਕਤੀ ਦਾ ਇਲਾਜ ਕਰਨ ਤੋਂ ਨਾਂਹ ਨਹੀਂ ਕਰੇਗਾ ਅਤੇ ਨਾ ਹੀ ਮਦਦ ਕਰਨ ਵਾਲੇ ਵਿਅਕਤੀ ਨੂੰ  ਕੋਈ ਵੀ ਫਾਰਮ ਭਰਨ ਲਈ ਮਜਬੂਰ ਕਰੇਗਾ। ਸੜਕੀ ਹਾਦਸਿਆਂ ਵਿੱਚ ਜ਼ਖਮੀਆਂ ਦੀ ਮੱਦਦ ਕਰਨਾ ਇਨਸਾਨੀਅਤ ਦਾ ਮੁਢਲਾ ਫ਼ਰਜ਼ ਹੈ। ਮੱਦਦ ਕਰਨ ਵਾਲੇ ਵਿਅਕਤੀ ਦੇ ਖਿਲਾਫ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰੇਗੀ। ਮੱਦਦ ਕਰਨ ਵਾਲੇ ਵਿਅਕਤੀ ਦਾ ਵਿਸ਼ੇਸ਼ ਸਨਮਾਨ ” ਗੁਡ ਸਮਾਟੀਆਨ ਕਾਨੂੰਨ ਦੇ ਤਹਿਤ ਭਾਈ ਘਨੱਈਆ ਜੀ ” ਪ੍ਰਸ਼ੰਸਾ  ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਹਿਤ ਹੀ ਸਚਿਨ ਅਰੋੜਾ ਨੂੰ ਵੀ ਕਲਾਸ 1 ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ. 

ਜਿਕਰਯੋਗ ਹੈ ਕਿ ਜਿਲਾ ਸਿਖਿਆ ਅਫਸਰ ਦਫਤਰ ਵਿਚ ਕੰਮ ਕਰਨ ਵਾਲੇ ਸਚਿਨ ਅਰੋੜਾ ਖੁਦ 50 ਵਾਰ ਖੂਨਦਾਨ ਕਰ ਚੁੱਕੇ ਹਨ. ਇਨ੍ਹਾਂ ਵਲੋਂ ਕੈਂਪ ਅਤੇ ਸੈਮੀਨਾਰ ਲਗਾ ਕੇ ਲੋਕਾਂ ਵਿਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ. ਇਸ ਮੌਕੇ ਡੀ.ਐੱਸ.ਪੀ ਟ੍ਰੈਫਿਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਗੁਰਬਚਨ ਸਿੰਘ ਇੰਚਾਰਜ ਟਰੈਫਿਕ ਐਜੂਕੇਸਨ ਸੈੱਲ ‌ਕਪੂਰਥਲਾ ਵਲੋਂ ਜ਼ਿਲੇ ਵੱਖ-ਵੱਖ ਇਲਾਕਿਆਂ ਵਿੱਚ ਸੜਕੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਸੈਮੀਨਾਰ ਕੀਤੇ ਜਾ ਰਹੇ ਹਨ। ਇਸ ਮੌਕੇ ਟ੍ਰੈਫਿਕ ਇੰਚਾਰਜ ਦਰਸ਼ਨ ਸਿੰਘ ਅਤੇ ਏ.ਐਸ.ਆਈ ਗੁਰਬਚਨ ਸਿੰਘ ਵੀ ਹਾਜਰ ਸਨ.

LEAVE A REPLY

Please enter your comment!
Please enter your name here