ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਪੰਜਾਬ ਵੱਲੋ 28 ਨੂੰ ਜ਼ਿਲਾ ਪੱਧਰ ਤੇ ਕੀਤੀਆਂ ਜਾਣਗੀਆਂ ਰੋਸ ਰੈਲੀਆਂ

ਕਪੂਰਥਲਾ, (ਦ ਸਟੈਲਰ ਨਿਊਜ਼): ਗੌਰਵ ਮੜੀਆ:  23-4-23 ਨੂੰ ਜਲੰਧਰ ਵਿੱਖੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਹੰਗਮੀ ਮੀਟਿੰਗ ਹੋਈ!ਇਸ ਮੀਟਿੰਗ ਦੀ ਜਾਣਕਾਰੀ ਦੇਂਦਿਆਂ ਸੰਗਤ ਰਾਮ ਜ਼ਿਲਾ ਪ੍ਰਧਾਨ PSMSU ਨੇ ਦਸਿਆ ਕਿ ਮੀਟਿੰਗ  ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਸੂਬੇ ਚ ਸਰਕਾਰੀ ਮੁਲਾਜ਼ਮਾਂ ਨਾਲ ਦੀਆਂ ਮੰਗਾਂ ਨੂੰ ਲੈ ਕੇ ਦਿਖਾਏ ਜਾ ਢਿਲੇ ਰਵਈਏ ਵਿਰੁੱਧ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਜ਼ਿਲਾ ਪ੍ਰਧਾਨ/ਜਨਰਲ ਸੈਕਟਰੀ ਤੇ ਸੂਬਾ ਕਮੇਟੀ ਦੇ ਹਾਜ਼ਰ ਮੇਂਬਰਾਂ ਨੇ ਸਰਕਾਰ ਦੇ ਇਸ ਰਵਈਏ ਦੀ ਪੂਰਨ ਤੋਰ ਤੇ ਨਿਖੇਦੀ ਕੀਤੀ! ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਮੁਲਾਜ਼ਮਾਂ ਨੂੰ ਸਰਕਾਰ ਵੱਲੋ ਘੁਮਰਾਹ ਕੀਤਾ ਜਾ ਰਿਹਾ ਹੈ, ਜਦਕਿ ਕਾਂਗਰਸ ਰਾਜ ਵਾਲਿਆ ਸੂਬਿਆਂ ਚ ਪੁਰਾਣੀ ਪੈਨਸ਼ਨ ਦੇ ਮੁਦੇ ਤੇ ਓਥੋਂ ਦੀਆਂ ਸਰਕਾਰਾਂ ਵੱਲੋ ਮੁਲਾਜਮ ਦੇ ਹੱਕ ਚ ਫੈਸਲੇ ਸੁਣਾਇਆ ਜਾ ਰਿਹਾ ਹੈ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਹੈ!

Advertisements

ਸੁਸ਼ੀਲ ਰਿੰਕੂ, ਉਮੀਦਵਾਰ ਆਮ ਆਦਮੀ ਪਾਰਟੀ  ਐਮ ਪੀ ਚੋਣਾਂ 2023 ਜਦੋਂ ਕਾਂਗਰਸ ਪਾਰਟੀ ਚ ਸਨ ਤੇ ਉਹਨਾਂ ਵੱਲੋ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਉਹਨਾਂ ਵੱਲੋ ਅਰਧ ਸਰਕਾਰੀ ਪੱਤਰ ਵੀ ਜਾਰੀ ਕੀਤਾ ਗਿਆ ਸੀ! ਪਰੰਤੂ “ਆਪ” ਪਾਰਟੀ ਦੇ ਉਮੀਦਵਾਰ ਬਣਦੇ ਸਾਰ ਈ ਉਹਨਾਂ ਵੱਲੋ ਵੀ ਪੁਰਾਣੀ ਪੈਨਸ਼ਨ ਦੇ ਨਾਂ ਤੇ ਮੁਲਜ਼ਾਮਾ ਨਾਲ ਲਾਰਾ ਲੱਪਾ ਈ ਲਾਇਆ ਜਾ ਰਿਹਾ! ਸਰਕਾਰ ਵੱਲੋ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਅਣਦੇਖੀ, ਮੁਲਾਜਮਾਂ ਦੀ ਅਵਾਜ ਨੂੰ ਦਬਾਉਣ  ਦੀਆਂ ਕਿਤੀਆਂ ਰਹੀਆਂ ਕੋਸ਼ਿਸ਼ਾਂ ਤੋਂ ਅੱਕ ਕੇ ਮੀਟਿੰਗ ਵਿਚ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸੂਬੇ ਭਰ ਵਿਚ ਮਿਤੀ 28/04/2023 ਨੂੰ ਡੀਸੀ ਦਫ਼ਤਰਾਂ ਦੇ ਬਾਹਰ ਜਿਲ੍ਹਾ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਮਿਤੀ 04/05/2023 ਨੂੰ ਜਲੰਧਰ ਦੇ ਪੁੱਡਾ ਗਰਾਊਂਡ ਵਿਖੇ ਸੂਬੇ ਭਰ ਤੋਂ ਮੁਲਾਜਮ ਇਕੱਠੇ ਹੋ ਕੇ ਕਾਲੀਆਂ ਝੰਡੀਆਂ ਲਏ ਕੇ ਸੁਸ਼ੀਲ ਰਿੰਕੂ ਉਮੀਦ ਵਾਰ ਆਪ ਪਾਰਟੀ ਦੇ ਘਰ ਵੱਲ ਰੋਸ ਮਾਰਚ ਕਰਨਗੇ।

ਸਰਕਾਰ ਵੱਲੋ ਮੁਲਾਜਮਾਂ ਦਾ ਅਜੇ ਤਕ ਮਹਿੰਗਾਈ ਭੱਤਾ ਜਾਰੀ ਨਹੀ ਕੀਤਾ ਗਿਆ, ਏਸੀਪੀ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਅਤੇ ਹੋਰ ਵੀ ਮੁਲਾਜਮਾਂ ਦੀਆਂ ਮੰਗਾਂ/ਭੱਤਿਆਂ ਤੇ ਸਰਕਾਰ ਵੱਲੋ ਰੋਕ ਲਗਾ ਦਿੱਤੀ ਗਈ ਇਹਨਾਂ ਸਭ ਦੇ ਚਲਦਿਆਂ ਮੁਲਜ਼ਮਾਂ ਵੱਲੋ ਸਰਕਾਰ ਨਾਲ ਇਸ ਜਿਮਨੀ ਚੋਣਾਂ ਵਿੱਚ ਆਪ ਸਰਕਾਰ ਨਾਲ ਸਿੱਧੀ ਟੱਕਰ ਲੈਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਵਸਵੀਰ ਸਿੰਘ ਭੁੱਲਰ ਸਾਬਕਾ ਸੂਬਾ ਪ੍ਰਧਾਨ PSMSU ਅਨੀਰੁਧ ਮੋਦਗਿੱਲ, ਸੂਬਾ ਪ੍ਰਧਾਨ ਸਿੱਖਿਆ ਵਿਭਾਗ, ਸੂਬਾ ਸੀਨੀਅਰ ਮੀਤ ਪ੍ਰਧਾਨ PSMSU ਅਤੇ ਜਿਲਾ ਪ੍ਰਧਾਨ ਹੁਸ਼ਿਆਰਪੁਰ, ਤੇਜਿੰਦਰ ਸਿੰਘ ਨੰਗਲ, ਸੂਬਾ ਪ੍ਰਧਾਨ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਅਤੇ ਸੂਬਾ ਮੁੱਖ ਸਲਾਹਕਾਰ ਪੀ.ਐਸ.ਐਮ.ਐਸ.ਯੂ., ਨਰਿੰਦਰ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਡੀ.ਸੀ.ਦਫ਼ਤਰ ਕਰਮਚਾਰੀ ਯੂਨੀਅਨ, ਮਨੋਹਰ ਲਾਲ, ਜਿਲਾ ਪ੍ਰਧਾਨ ਫਿਰੋਜਪੁਰ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ PSMSU, ਜਗਦੀਸ਼ ਠਾਕੁਰ, ਸੂਬਾ ਪ੍ਰਧਾਨ ਮੈਡੀਕਲ ਸਿੱਖਿਆ ਤੇ ਖੋਜ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ PSMSU, ਮਨਜਿੰਦਰ ਸਿੰਘ ਸੰਧੂ, ਸੂਬਾ ਜਨਰਲ ਸਕੱਤਰ ਖਜਾਨਾ ਵਿਭਾਗ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ PSMSU, ਅਮਨਦੀਪ ਸਿੰਘ ਪ੍ਰਧਾਨ ਜਲੰਧਰ, ਗੁਰਸੇਵਕ ਸਿੰਘ ਸਰਾਂ, ਪ੍ਰਧਾਨ ਤਰਨ ਤਾਰਨ, ਅੰਗਰੇਜ ਸਿੰਘ ਰੰਧਾਵਾ, ਜਨਰਲ ਸਕੱਤਰ ਤਰਨ ਤਾਰਨ, ਅਜੈ ਸਿੱਧੂ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਤੇਜਿੰਦਰ ਸਿੰਘ ਢਿੱਲੋਂ, ਸੋਨੂੰ ਕਸ਼ਯਪ ਪ੍ਰਧਾਨ ਡੀ ਸੀ ਦਫ਼ਤਰ ਫਿਰੋਜਪੁਰ, ਰਾਜਵੀਰ ਸਿੰਘ ਪ੍ਰਧਾਨ ਬਠਿੰਡਾ, ਅਸ਼ੋਕ ਕੁਮਾਰ, ਸੂਬਾ ਮੀਤ ਪ੍ਰਧਾਨ ਅਤੇ ਜਿਲਾ ਪ੍ਰਧਾਨ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਫਾਜਿਲਕਾ, ਅੰਕੁਰ ਸ਼ਰਮਾ, ਕਿਰਪਾਲ ਸਿੰਘ, ਜੋਰਾਵਰ ਸਿੰਘ, ਪਵਨ ਕੁਮਾਰ, ਬਲਮੀਤ ਸਿੰਘ, ਪਵਨ ਕੁਮਾਰ, ਗੁਰਬਚਨ ਸਿੰਘ, ਰਜਤ ਮਹਾਜਨ, ਮਹੇਸ਼ ਨਾਰੰਗ, ਅਮਨਦੀਪ ਪਰਾਸ਼ਰ ਅਤੇ ਵਿਨੋਦ ਸਾਗਰ ਆਦ ਸਾਮਿਲ ਸਨ ।

LEAVE A REPLY

Please enter your comment!
Please enter your name here