Sunday, November 1, 2026
Home Punjab ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜੈਨ ਮਹਾਂਪਰਵ ਮੌਕੇ ਅੰਡਾ ਮੀਟ ਨਾ ਵੇਚਣ ਦੀ ਅਪੀਲ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜੈਨ ਮਹਾਂਪਰਵ ਮੌਕੇ ਅੰਡਾ ਮੀਟ ਨਾ ਵੇਚਣ ਦੀ ਅਪੀਲ

ਪਟਿਆਲਾ, (ਦ ਸਟੈਲਰ ਨਿਊਜ਼)। ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਜੈਨ ਮਹਾਂਪਰਵ ਮਹਾਵੀਰ ਜਯੰਤੀ ਮੌਕੇ 4 ਅਪ੍ਰੈਲ 2023 ਨੂੰ ਜ਼ਿਲ੍ਹਾ ਪਟਿਆਲਾ ਵਿੱਚ ਜਿਸ ਜਗ੍ਹਾ ‘ਤੇ ਵੀ ਜੈਨ ਸਮਾਜ ਵੱਲੋਂ ਕੋਈ ਸ਼ੋਭਾ ਯਾਤਰਾ/ਧਾਰਮਿਕ ਸੰਮੇਲਨ/ਧਾਰਮਿਕ ਇਕੱਠ ਕੀਤਾ ਜਾਂਦੇ ਉਥੇ ਮੀਟ ਤੇ ਆਂਡੇ ਦੀਆਂ ਦੁਕਾਨਾਂ ‘ਤੇ ਅੰਡਾ ਮੀਟ ਨਾ ਵੇਚਣ ਦੀ ਅਪੀਲ ਕੀਤੀ ਹੈ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੈਨ ਮਹਾਂਪਰਵ ਮਹਾਵੀਰ ਜਯੰਤੀ ਮੌਕੇ ਕਿਸੇ ਜਾਨਵਰ ਦੀ ਹੱਤਿਆ ਕਰਨਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅਸ਼ੁੱਭ ਹੈ। ਇਸ ਦਿਨ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਨਜਾਇਜ਼ ਫਾਇਦਾ ਉਠਾਇਆ ਜਾ ਸਕਦਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਅਪੀਲ ਕੀਤੀ ਹੈ ਕਿ 4 ਅਪ੍ਰੈਲ ਨੂੰ ਜੈਨ ਮਹਾਂਪਰਵ ਮੌਕੇ ਪਟਿਆਲਾ ਜ਼ਿਲ੍ਹੇ ਵਿੱਚ ਜਿਸ ਜਗ੍ਹਾ ‘ਤੇ ਵੀ ਜੈਨ ਸਮਾਜ ਵੱਲੋਂ ਕੋਈ ਸ਼ੋਭਾ ਯਾਤਰਾ/ਧਾਰਮਿਕ ਸੰਮੇਲਨ/ਧਾਰਮਿਕ ਇਕੱਠ ਕੀਤਾ ਜਾਂਦੇ ਉਥੇ ਮੀਟ, ਆਂਡੇ ਦੀਆਂ ਦੁਕਾਨਾਂ ‘ਤੇ ਅੰਡਾ ਮੀਟ ਨਾ ਵੇਚਿਆ ਜਾਵੇ

LEAVE A REPLY

Please enter your comment!
Please enter your name here