Friday, October 30, 2026
Home Punjab ਝੋਟਾ ਕਤਲਕਾਂਡ: 3 DSP ਦਾ ਫੇਰਬਦਲ, 3 SP ਪੱਧਰ ਦੇ ਅਧਿਕਾਰੀ ਵੀ...

ਝੋਟਾ ਕਤਲਕਾਂਡ: 3 DSP ਦਾ ਫੇਰਬਦਲ, 3 SP ਪੱਧਰ ਦੇ ਅਧਿਕਾਰੀ ਵੀ ਅਸਥਾਈ ਤੌਰ ਤੇ ਤਾਇਨਾਤ

ਮਾਨਸਾ (ਦ ਸਟੈਲਰ ਨਿਊਜ਼)। ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਫੇਰਬਦਲ ਕੀਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਤਿੰਨ ਡੀਐੱਸਪੀ ਬਦਲ ਦਿੱਤੇ ਗਏ ਹਨ। ਜਾਰੀ ਹੁਕਮਾਂ ਤਹਿਤ ਗੁਰਪ੍ਰਤਾਪ ਸਿੰਘ ਨੂੰ ਡੀਐੱਸਪੀ ਕਮਾਂਡ ਸੈਂਟਰ ਫਤਿਹਗੜ੍ਹ ਸਾਹਿਬ ਤੋਂ ਡੀਐੱਸਪੀ ਸਬ ਡਵੀਜ਼ਨ ਮਾਨਸਾ ਲਾਇਆ ਗਿਆ ਹੈ। ਮਾਨਸਾ ਦੇ ਸਾਬਕਾ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੂੰ ਝੋਟਾ ਕਤਲ ਮਾਮਲੇ ਵਿੱਚ ਮੁਅੱਤਲ ਕੀਤੇ ਜਾਣ ਮਗਰੋਂ ਇਸ ਅਹੁਦੇ ਦਾ ਵਾਧੂ ਚਾਰਜ ਡੀਐੱਸਪੀ ਡੀ ਪੁਸ਼ਪਿੰਦਰ ਸਿੰਘ ਗਿੱਲ ਨੂੰ ਦਿੱਤਾ ਗਿਆ ਸੀ।

Advertisements

ਇਸੇ ਤਰ੍ਹਾਂ ਡੀਐੱਸਪੀ ਹਰਵਿੰਦਰ ਸਿੰਘ ਨੂੰ ਸਬ ਡਵੀਜ਼ਨ ਰੂਰਲ ਬਠਿੰਡਾ ਤੋਂ ਡੀਐੱਸਪੀ ਸਬ ਡਵੀਜ਼ਨ ਸਰਦੂਲਗੜ੍ਹ ਤੇ ਡੀਐੱਸਪੀ ਸਰਬਜੀਤ ਸਿੰਘ ਬਰਾੜ ਨੂੰ ਸਪੈਸ਼ਲ ਬ੍ਰਾਂਚ ਬਠਿੰਡਾ ਤੋਂ ਡੀਐੱਸਪੀ ਸਬ ਡਵੀਜ਼ਨ ਬੁਢਲਾਡਾ ਲਾਇਆ ਗਿਆ ਹੈ। ਬੁਢਲਾਡਾ ਦੇ ਡੀਐੱਸਪੀ ਸਿਕੰਦਰ ਸਿੰਘ ਨੂੰ ਡੀਐੱਸਪੀ ਛੇਵੀਂ ਆਈਆਰਬੀ, ਲੱਡਾ ਕੋਠੀ ਸੰਗਰੂਰ ਵਿਖੇ ਤਾਇਨਾਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here