ਬਰਨਾਲਾ ਪੁਲਸ ਨੇ ਦੋਹਰੇ ਕਤਲਕਾਂਡ ਦੀ ਸੁੱਲਝਾਈ ਗੁੱਥੀ, ਜਵਾਈ ਹੀ ਨਿਕਲਿਆ ਕਾਤਲ

ਬਰਨਾਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਰਨਾਲਾ ਪੁਲਸ ਵੱਲੋ ਬੀਤੇ ਦਿਨ ਪਿੰਡ ਸੇਖਾਂ ਵਿੱਚ ਦੋਹਰੇ ਕਤਲਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਰਹਿ ਰਹੇ ਜਵਾਈ ਰਾਜਦੀਪ ਸਿੰਘ ਨੇ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ, ਜਿਹਨਾਂ ਦੀ ਪਹਿਚਾਣ ਪਰਮਜੀਤ ਕੌਰ ਅਤੇ ਸੱਸ ਹਰਬੰਸ ਕੌਰ ਦੇ ਵਜੋ ਹੋਈ ਹੈ।

Advertisements

ਪਰਮਜੀਤ ਦੇ ਪਤੀ ਨੇ ਜ਼ਮੀਨ ਹੜੱਪਣ ਦੇ ਚੱਕਰ ਵਿੱਚ ਮਾਂ ਤੇ ਬੇਟੀ ਦਾ ਕਤਲ ਕਰ ਦਿੱਤਾ ਅਤੇ ਉਹ ਜ਼ਮੀਨ ਨੂੰ ਹੜੱਪ ਕੇ ਵੇਚਣਾ ਚਾਹੁੰਦਾ ਸੀ।ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਅਕਸਰ ਝਗੜੇ ਹੁੰਦੇ ਹਨ ਅਤੇ ਨਸ਼ਾ ਕਰਕੇ ਉਹ ਦੋਵੇ ਮਾਂ ਤੇ ਧੀ ਦੀ ਕੁੱਟਮਾਰ ਕਰਦਾ ਸੀ।

ਜਾਣਕਾਰੀ ਦਿੰਦਿਆ ਥਾਣਾ ਸਦਰ ਦੇ ਅੰਡਰ ਟਰੇਨਿੰਗ ਐੱਸ.ਐੱਚ.ਓ ਕਰਨ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਖ਼ਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here