ਯੂਨੀਅਨ ਨੇ ਪੋਲਿੰਗ ਦਾ ਸਮਾਂ ਹੋਰ ਵਧਾਉਣ ਦਾ ਕੀਤਾ ਵਿਰੋਧ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਮੁੱਖ-ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਦਾ ਸਮਾਂ ਵਧਾਉਣ ਦੀ ਮੰਗ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਲੱਗੇ ਮੁਲਾਜਮ ਵੀ ਇਨਸਾਨ ਹੀ ਹਨ। ਉਨ੍ਹਾਂ ਨੂੰ ਵੀ ਮੌਸਮ ਦੀ ਮਾਰ ਝੱਲਣੀ ਪੈ ਰਹੀ ਹੈ, ਪਹਿਲਾਂ ਹੀ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਗਿਆਰਾਂ ਘੰਟੇ ਬਹੁਤ ਹੁੰਦਾ ਹੈ, ਜਿਹਨਾਂ ਨੇ ਵੋਟ ਪਾਉਣੀ ਹੈ। ਉਸ ਲਈ ਗਿਆਰਾਂ ਘੰਟੇ ਵੀ ਸਮਾਂ ਬਹੁਤ ਹੈ। ਇਸ ਸਮੇਂ ਆਗੂਆਂ ਨੇ ਮੁੱਖ-ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਚੋਣਾਂ ਦਾ ਸਮਾਂ ਬਿੱਲਕੁਲ ਵਧਾਉਣਾ ਨਹੀਂ ਚਾਹੀਦਾ, ਕਿਉਂਕਿ ਕਹਿਰ ਦੀ ਗਰਮੀ ਕਾਰਨ ਲੰਬੀ ਡਿਊਟੀ ਕਰਕੇ ਮੁਲਾਜ਼ਮਾਂ ਖਾਸ ਕਰਕੇ ਔਰਤਾਂ ਲਈ ਸਿਹਤ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

Advertisements

ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਪੋਲਿੰਗ ਬੂਥਾਂ ਤੇ ਏ.ਸੀ. ਦੀ ਸਹੂਲਤ ਦਾ ਪ੍ਰਬੰਧ ਚੋਣ ਕਮਿਸ਼ਨ ਵਲੋਂ ਕੀਤਾ ਜਾਵੇ ਨਾ ਕਿ ਇਹ ਬੋਝ ਬੂਥ ਲੈਵਲ ਅਫਸਰਾਂ ਜਾਂ ਸਕੂਲ ਹੈੱਡ ਤੇ ਪਾਇਆ ਜਾਵੇ। ਇਸ ਦੇ ਨਾਲ ਹੀ ਚੋਣ-ਕਮਿਸ਼ਨ ਵੱਲੋਂ ਪੋਲਿੰਗ ਸਟਾਫ਼ ਲਈ ਕੀਤੇ ਭੋਜਨ ਦੇ ਪ੍ਰਬੰਧ ਦੇ ਨਾਲ਼-ਨਾਲ਼ ਬੀ. ਐੱਲ. ਓਜ਼., ਆਸ਼ਾ ਵਰਕਰ, ਆਂਗਣਵਾੜੀ ਵਰਕਰ, ਵੋਟਰ ਦੀ ਸਹੂਲੀਅਤ ਲਈ ਲਗਾਏ ਵਲੰਟੀਅਰਜ਼ ਲਈ ਵੀ ਖਾਣੇ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਇਸ ਸਮੇਂ ਇਸ ਮੌਕੇ ਅਧਿਆਪਕ ਆਗੂ ਲੈਕਚਰਾਰ ਅਮਰ ਸਿੰਘ, ਪ੍ਰਿਤਪਾਲ ਸਿੰਘ ਚੌਟਾਲਾ, ਲੈਕਚਰਾਰ ਹਰਵਿੰਦਰ ਸਿੰਘ, ਸੰਜੀਵ ਧੂਤ, ਵਿਕਾਸ ਸ਼ਰਮਾ ਨਸਰਾਲਾ, ਪ੍ਰਿੰਸ ਗੜ੍ਹਦੀਵਾਲ, ਵਰਿੰਦਰ ਵਿੱਕੀ, ਸੰਦੀਪ ਸ਼ਰਮਾ, ਰਾਜ ਕੁਮਾਰ, ਲੈਕਚਰਾਰ ਪ੍ਰਭਜੋਤ ਸਿੰਘ, ਰਜਤ ਮਹਾਜਨ, ਰਣਵੀਰ ਠਾਕੁਰ, ਸਚਿਨ ਕੁਮਾਰ ਹਾਜ਼ਰ ਸਨ।

LEAVE A REPLY

Please enter your comment!
Please enter your name here