ਚੱਕੋਵਾਲ ਵਿਖੇ ਨਵ ਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਕੰਨਿਆ ਭਰੂਣ ਹੱਤਿਆ ਨੂੰ ਰੋਕਣ, ਲੜਕੇ-ਲੜਕੀਆਂ ਦੇ ਲਿੰਗ ਅਨੁਪਾਤ ਨੂੰ ਬਰਾਬਰ ਕਰਨ ਅਤੇ ਇਕ ਸਮਾਨਤਾ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪੀ.ਐਚ.ਸੀ. ਚੱਕੋਵਾਲ ਵਿਖੇ ‘ਬੇਟੀਆਂ ਦੀ ਲੋਹੜੀ ਸਮਾਗਮਲੂ’ ਕਰਵਾਇਆ ਗਿਆ। ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ 5 ਨਵ ਜੰਮੀਆਂ ਬੱਚੀਆਂ ਦੀਆਂ ਮਾਂਵਾਂ ਨੂੰ ਤੋਹਫ਼ੇ ਤੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾ. ਸੁਰਿੰਦਰ ਸਿੰਘ ਡੈਂਟਲ ਸਰਜਨ, ਡਾ. ਮਾਨਵ ਸਿੰਘ ਮੈਡੀਕਲ ਅਫ਼ਸਰ, ਡਾ. ਕਰਤਾਰ ਸਿੰਘ ਤੋਂ ਇਲਾਵਾ ਪੀ.ਐਚ.ਸੀ. ਚੱਕੋਵਾਲ ਦਾ ਸਮੂਹ ਮੈਡੀਕਲ, ਪੈਰਾ ਮੈਡੀਕਲ ਤੇ ਕਲੈਰੀਕਲ ਸਟਾਫ਼ ਇਸ ਸਮਾਰੋਹ ਦੌਰਾਨ ਸ਼ਾਮਿਲ ਹੋਇਆ।

Advertisements

ਲੋਹੜੀ ਦੇ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਡਾ. ਓ.ਪੀ. ਨੇ ਲੋਹੜੀ ਦੀ ਮਹੱਤਤਾ ਦੇ ਚਾਨਣ ਪਾਇਆ ਤੇ ਕਿਹਾ ਕਿ ਲੜਕੀਆਂ ਦੀ ਲੋਹੜੀ ਪਾਉਣ ਦੇ ਇਸ ਉਪਰਾਲੇ ਨਾਲ ਜਿੱਥੇ ਭਰੂਣ ਹੱਤਿਆ ਨੂੰ ਠੱਲ ਪਾਉਣ ਵਿੱਚ ਮਦਦ ਮਿਲੇਗੀ ਉੱਥੇ ਲੋਕਾਂ ਦੇ ਮਨਾ ਵਿੱਚ ਵੀ ਲੜਕੀਆ ਪ੍ਰਤੀ ਇੱਕ ਸੱਚੀ ਸੁੱਚੀ ਸੋਚ ਨੂੰ ਬਲ ਮਿਲੇਗਾ ਕਿਉਂਕਿ ਲੜਕੀਆਂ ਹੀ ਸਾਡੇ ਸਮਾਜ ਦਾ ਆਧਾਰ ਹਨ। ਉਹਨਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਜਿਸ ਤਰਾਂ ਅਸੀਂ ਆਪਣੇ ਲੜਕਿਆਂ ਦੀ ਲੋਹੜੀ ਪੂਰੀ ਧੂਮ ਧਾਮ ਨਾਲ ਮਨਾਉਂਦੇ ਹਾਂ ਇਸ ਸੋਚ ਨਾਲ ਕਿ ਉਹ ਉਹਨਾਂ ਦਾ ਸਹਾਰਾ ਬਣੇਗਾ, ਜੇਕਰ ਇਹੀ ਸੋਚ ਅਸੀਂ ਆਪਣੀਆਂ ਲੜਕੀਆਂ ਲਈ ਅਪਣਾਈਏ, ਉਹਨਾਂ ਨੂੰ ਪੜਾਈਏ ਅਤੇ ਲੜਕਿਆਂ ਬਰਾਬਰ ਕਿਸੇ ਵੀ ਤਰਾਂ ਦਾ ਪਾਲਣ ਪੋਸ਼ਣ ਵਿੱਚ ਭੇਦ ਭਾਵ ਨਾ ਕਰੀਏ ਤਾਂ ਲੜਕੀਆਂ ਵੀ ਸਮਾਜ ਵਿੱਚ ਆਪਣਾ ਵਡਮੁੱਲਾਂ ਯੋਗਦਾਨ ਪਾ ਕੇ ਇਸ ਸਮਾਜ ਨੂੰ ਖੁਸ਼ਹਾਲ ਅਤੇ ਬੁਢਾਪੇ ਵਿੱਚ ਆਪਣੇ ਮਾਂ ਬਾਪ ਦਾ ਸਹਾਰਾ ਬਣ ਸਕਦੀਆਂ ਹਨ।

ਇਸ ਮੌਕੇ ਬੀ.ਈ.ਈ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਾਦਾ ਭਰੂਣ ਹੱਤਿਆ ਰੌਕਣ ਲਈ ਪੀ.ਸੀ. ਪੀ.ਐਨ.ਡੀ.ਟੀ. ਐਕਟ ਅਧੀਨ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪਰ ਇਹਨਾਂ ਦੇ ਨਾਲ-ਨਾਲ ਸਾਨੂੰ ਆਪਣੀ ਸੋਚ ਵਿੱਚ ਬਦਲਾਅ ਲਿਆਉਣ ਦੀ ਜਰੂਰਤ ਹੈ ਤਾਂ ਕਿ ਲੜਕੀਆਂ ਨੂੰ ਅਸੀਂ ਵਧੀਆ ਸੋਚ ਦੇ ਨਾਲ ਮਜਬੂਤ ਬਣਾਈਏ।

LEAVE A REPLY

Please enter your comment!
Please enter your name here