ਧੀਆਂ ਦਾ ਰੁਤਵਾ ਉਚਾ ਰੱਖਣ ਦੇ ਮਕਸਦ ਨਾਲ ਕਰਵਾਇਆ ਲੋਹੜੀ ਪ੍ਰੋਗਰਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਪੁਸ਼ਪਿੰਦਰ। ਸਮਾਜ ਵਿੱਚ ਧੀਆਂ ਦਾ ਰੁਤਵਾ ਉਚਾ ਰੱਖਣ ਲਈ ਅਤੇ ਲਿੰਗ ਅਨੁਪਾਤ ਵਿੱਚ ਸੁਧਾਰ ਦੇ ਮੱਦੇ ਨਜਰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋ ਆਉ ਮਨਾਈਏ ਧੀਆਂ ਦੀ ਲੋਹੜੀ ਪ੍ਰੋਗਰਾਮ ਅਨੁਸਾਰ ਸਿਵਲ ਸਰਜਨ ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ ਅਤੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਦੇ ਐਮ. ਸੀ. ਐਚ. ਵਿੰਗ ਵਿੱਚ ਨਵ ਜੰਮੀਆਂ ਧੀਆਂ ਦੇ ਆਗਮਨ ਤੇ ਵਿਭਾਗ ਵੱਲੋ ਤੋਹਫੇ ਅਤੇ ਲੋਹੜੀ ਦਾ ਸ਼ਗਨ ਦੇ ਕੇ ਲੋਹੜੀ ਮਨਾਈ ।

Advertisements

ਇਸ ਮੋਕੇ 18 ਨਵ ਜੰਮੀਆਂ ਬੱਚੀਆਂ ਨੂੰ ਲੋਹੜੀ ਦੇ ਮੌਕੇ ਤੇ ਬੇਟੀ ਬੇਟਾ ਇਕ ਸਮਾਨ ਦਾ ਨਾਰਾ ਦਿੱਤਾ । ਇਸ ਮੋਕੇ ਨਰਸਿੰਗ ਸਕੂਲ ਦੀਆਂ ਵਿਦਿਆਰਥਾਣਾ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੋਕੇ ਡਾ. ਪਵਨ ਕੁਮਾਰ ਨੇ ਦੱਸਿਆ ਕਿ ਧੀਆਂ ਪਰਿਵਾਰ ਦਾ ਧੁਰਾ ਹਨ ਇਹਨਾਂ ਤੋ ਇਲਾਵਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅੱਜ ਦੀ ਬੇਟੀ ਕਿਸੇ ਵੀ ਖੇਤਰ ਵਿੱਚ ਘੱਟ ਨਹੀ ਹੈ । ਇਸ ਲਈ ਸਾਨੂੰ ਬੇਟੇ ਅਤੇ ਬੇਟੀ ਵਿੱਚ ਅੰਤਰ ਨਹੀ ਕਰਨਾ ਚਹੀਦਾ । ਡਾ. ਪੂਜਾ ਗੋਇਲ ਤੇ ਮਲਟੀਪਰਪਜ ਦੇ ਸਕੂਲ ਦੇ ਵਿਦਿਆਰਥੀਆਂ ਵੱਲੋ  ਲੋਹੜੀ ਦੇ  ਗੀਤ ਤੇ ਗਿੱਧਾ ਤੇ ਬੋਲੀਆ ਪਾ ਕੇ ਮਹੋਲ ਨੂੰ ਹੋਰ ਸੁਹਵਾਣਾ ਤੇ ਰੰਗ ਮਈ ਕਰ ਦਿੱਤਾ ।

ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ, ਡਾ. ਸਤਪਾਲ ਗੋਜਰਾ, ਡਾ. ਗੁਰਦੀਪ ਸਿੰਘ ਕਪੂਰ, ਡਾ. ਸੁਨੀਲ ਅਹੀਰ,  ਡਾ. ਸੁਲੇਸ਼ ਕੁਮਾਰ, ਜਿਲਾਂ ਮਾਸ ਮੀਡੀਆ ਅਫਸਰ ਪਰੋਸ਼ਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਮੁੰਹਮਦ ਆਸਿਫ, ਸੁਪਰਡੈਂਟ ਰਜਿੰਦਰ ਕੋਰ, ਸਤਪਾਲ ਪੀ ਏ, ਸੁਰਿੰਦਰ ਵਾਲੀਆਂ ਤੇ ਪੀ.ਪੀ. ਯੂਨਿਟ ਦਾ ਸਟਾਫ, ਸਿਵਲ ਸਰਜਨ ਦਫਤਰ ਦਾ ਸਟਾਫ ਹਾਜਰ ਸਨ । 

LEAVE A REPLY

Please enter your comment!
Please enter your name here