ਨਵੇਂ ਨਿਯੁਕਤ ਅਧਿਆਪਕਾਂ ਨੇ ਸੇਵਾਵਾਂ ਰੈਗੂਲਰ ਹੋਣ ਦੀ ਖ਼ੁਸ਼ੀ ਵਿੱਚ ਵਿਦਿਆਰਥੀਆਂ ਨੂੰ ਵੰਡੀਆਂ ਕੋਟੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਸਰਕਾਰੀ ਹਾਈ ਸਕੂਲ ਲਕਸੀਹਾਂ ਵਿਖੇ ਨਵੀਂ ਭਰਤੀ ਅਧੀਨ ਨਿਯੁਕਤ ਹੋਏ ਅਧਿਆਪਕਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਹੋਣ ਦੀ ਖ਼ੁਸ਼ੀ ਵਿੱਚ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਗਣਿਤ ਅਧਿਆਪਕਾ ਮਿਸ ਪਰਮਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਆਪਣੀ ਨੇਕ ਕਮਾਈ ਵਿਚੋਂ ਲੈ ਕੇ ਦਿੱਤੀਆਂ ਗਈਆਂ । ਇਸ ਮੌਕੇ ਸਕੂਲ ਇੰਚਾਰਜ ਸੋਹਣ ਲਾਲ ਡੀ.ਪੀ.ਈ ਵੱਲੋਂ ਮਿਸ ਪਰਮਿੰਦਰ ਕੌਰ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਗਈ।

Advertisements

ਉਹਨਾਂ ਕਿਹਾ ਕਿ ਨੌਜਵਾਨ ਪੀੜੀ ਦੀ ਅਜਿਹੀ ਆਦਰਸ਼ਵਾਦੀ ਸੋਚ ਸਮਾਜ ਨੂੰ ਨਰੋਈ ਸੇਧ ਦੇਣ ਵਿੱਚ ਸਹਾਈ ਹੋਵੇਗੀ। ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਆਪਣੀ ਨੇਕ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਸਾਇੰਸ ਮਾਸਟਰ, ਮੋਹਣ ਸਿੰਘ ਏ.ਸੀ.ਟੀ, ਜਗਜੀਤ ਸਿੰਘ ਕੰਪਿਊਟਰ ਅਧਿਆਪਕ, ਅਭਿਨਾਸ਼ ਕੌਰ ਐੱਸ.ਐੱਸ ਮਿਸਟ੍ਰੈੱਸ,  ਲਵਦੀਪ ਕੌਰ ਹਿੰਦੀ ਮਿਸਟ੍ਰੈੱਸ, ਕਮਲ ਹੰਸ ਪੰਜਾਬੀ ਮਿਸਟ੍ਰੈੱਸ, ਰਾਜ ਕੁਮਾਰ ਕਲਰਕ, ਸਤਨਾਮ ਸਿੰਘ, ਜੀਤੋ, ਅਮਰਵੀਰ ਕੌਰ, ਜਗਦੀਸ਼ ਕੌਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here