13 ਜਨਵਰੀ ਨੂੰ ਖੰਨਾ ਵਲੋਂ ਪਿੰਡ ਜੇਜੋਂ ਵਿਖੇ ਮਨਾਈ ਜਾਵੇਗੀ ਨਵ ਜਨਮੇ ਬੱਚਿਆਂ ਦੀ ਲੋਹੜੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ । 13 ਜਨਵਰੀ ਨੂੰ ਜੇਜੋਂ ਦੁਆਬਾ ਵਿਖੇ ਅਵਿਨਾਸ਼ ਰਾਏ ਖੰਨਾਂ ਰਾਸ਼ਟਰੀ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਵਲੋਂ ਆਪਣੇ ਜੱਦੀ ਪਿੰਡ ਵਿਖੇ ਇਸ ਸਾਲ ਪਿੰਡ ਵਿੱਚ ਨਵ ਜਨਮੇ ਬੱਚਿਆਂ ਦੀ ਲੋਹੜੀ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਪਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਨੇ ਦੱਸਿਆ ਕਿ 13 ਜਨਵਰੀ ਦਿਨ ਐਤਵਾਰ ਨੂੰ ਜੇਜੋਂ ਦੁਆਬਾ ਦੇ ਪਵਿੱਤਰ ਅਸਥਾਨ ਬਾਬਾ ਔਗੜ ਫਤਹਿ ਨਾਥ ਵਿਖੇ ਅਵਿਨਾਸ਼ ਰਾਏ ਖੰਨਾ ਜੀ ਵਲੋਂ ਬੱਚਿਆਂ ਦੀ ਲੋਹੜੀ ਪਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਾਰੇ ਲੋਹੜੀ ਸਮਾਗਮ ਦਾ ਪ੍ਰਬੰਧ ਅਵਿਨਾਸ਼ ਰਾਏ ਖੰਨਾ ਵਲੋਂ ਕੀਤਾ ਜਾ ਰਿਹਾ ਹੈ।

Advertisements

ਇਸ ਮੌਕੇ ਅਵਿਨਾਸ਼ ਰਾਏ ਖੰਨਾ ਲੋਹੜੀ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚ ਰਹੇ ਹਨ ਤੇ ਆਪਣੇ ਹੱਥੀਂ ਨਵ ਜਨਮੇ ਬੱਚਿਆਂ ਦੀ ਲੋਹੜੀ ਪਾਉਣਗੇ। ਇਸ ਮੌਕੇ ਵਿਸ਼ੇਸ਼ ਤੋਰ ਤੇ ਲੋਹੜੀ ਦਾ ਧੂਣਾਂ ਬਾਲਿਆ ਜਾਵੇਗਾ ਤੇ ਲੰਗਰ ਅਤੁੱਟ ਵਰਤਾਏ ਜਾਣਗੇ। ਉਹਨਾਂ ਦੱਸਿਆ ਕਿ ਅਵਿਨਾਸ਼ ਖੰਨਾ ਉੱਪਰ ਪਾਰਟੀ ਦੀ ਵੱਡੀ ਜਿੰਮੇਵਾਰੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਜੱਦੀ ਪਿੰਡ ਜੇਜੋਂ ਦੁਆਬਾ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਨ ਤੇ ਪਿੰਡ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਮੌਕੇ ਪੰਡਿਤ ਮੋਹਣ ਲਾਲ, ਅਸ਼ਵਨੀ ਖੰਨਾ, ਬਲਦੇਵ ਸੁਨਿਆਰ, ਕੀਮਤੀ ਲਾਲ ਜੈਨ, ਬਿੱਲਾ ਜੈਨ, ਵਿਤਿਨ ਸੂਦ, ਪੰਡਿਤ ਰਾਮ ਕੁਮਾਰ, ਵਰਿੰਦਰ ਕੁਮਾਰ, ਰਮੇਸ਼ ਜੈਨ, ਕੁਲਵਿੰਦਰ ਕੌਰ, ਰਿਤੂ ਜੈਨ, ਸ਼ਸ਼ੀਬਾਲਾ, ਰਮਨਦੀਪ ਕੌਰ ਬੈਂਸ, ਰੇਨੂੰ ਬਾਲਾ ਪੰਚ, ਗੀਤਾ ਰਾਣੀ ਪੰਚ, ਉਮ ਪ੍ਰਕਾਸ਼ ਪੰਚ, ਨਵਜੋਤ ਸਿੰਘ ਬੈਂਸ ਪੰਚ ਆਦਿ ਹਾਜਰ ਸਨ।

LEAVE A REPLY

Please enter your comment!
Please enter your name here