ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦਾ ਦਫਤਰ ਆਈਐਸਈ ਹਸਪਤਾਲ ਵਿਖੇ ਤਬਦੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦਾ ਦਫਤਰ ਜੋ ਪਹਿਲਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸੀ, ਉਸ ਜਗਾਂ ਤੇ ਮੈਡੀਕਲ ਕਾਲਜ ਦੀ ਉਸਾਰੀ ਹੋਣ ਕਰਕੇ ਇਹ ਦਫਤਰ ਹੁਣ ਕਮਰਾ ਨੰ: 61 ਪਹਿਲੀ ਮੰਜਿਲ, ਈ.ਐਸ.ਆਈ ਹਸਪਤਾਲ, ਸਾਹਮਣੇ ਵਰਧਮਾਨ ਮਿੱਲ, ਫਗਵਾੜਾ ਰੋਡ ਹੁਸ਼ਿਆਰਪੁਰ ਵਿਖੇ ਤਬਦੀਲ ਹੋ ਗਿਆ ਹੈ।

Advertisements

ਈ.ਐਸ.ਆਈ ਹਸਪਤਾਲ ਵਿਖੇ ਕਮਰਾ ਦਿਵਾਉਣ ਲਈ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਡਾ ਰਣਜੀਤ ਸਿੰਘ ਘੋਤਰਾ, ਸਿਵਲ ਸਰਜਨ ਹੁਸ਼ਿਆਰਪੁਰ ਡਾ ਗੁਰਬਖਸ਼ ਸਿੰਘ ਐਸ ਐਮ ਓ ਈ.ਐਸ.ਆਈ ਹਸਪਤਾਲ ਹੁਸ਼ਿਆਰਪੁਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ।ਦਫਤਰ ਤਬਦੀਲ ਕਰਨ ਮੌਕੇ ਪ੍ਰੋ ਬਹਾਦਰ ਸਿੰਘ ਸੁਨੇਤ, ਰਕੇਸ਼ ਮੋਹਣ ਪ੍ਰਧਾਨ, ਕਰਮਜੀਤ ਸਿੰਘ ਜਨਰਲ ਸਕੱਤਰ, ਗੁਰਬਖਸ਼ ਸਿੰਘ, ਹਰਭਜਨ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਅਨਿਲ ਸ਼ਰਮਾ ਅਤੇ ਬਲਜੀਤ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here