ਵਾਰਡ ਨੰ: 34 ਵਿਚ ਮੇਅਰ ਸੁਰਿੰਦਰ ਕੁਮਾਰ ਅਤੇ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਫਾਈ ਸਬੰਧੀ ਕੀਤਾ ਗਿਆ ਨਿਰੀਖਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਵਾਰਡ ਨੰ: 34 ਵਿਚ ਮੇਅਰ ਸੁਰਿੰਦਰ ਕੁਮਾਰ ਅਤੇ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਫਾਈ ਮੁਹਿੰਮ ਸਬੰਧੀ ਸਵੇਰੇ 6:00 ਵਜੇ ਨਿਰੀਖਣ ਕੀਤਾ ਗਿਆ। ਜਿਸ ਵਿਚ ਸੀਨੀਅਰ ਡਿਪਟੀ ਮੇਅਰ ਪਰਵੀਨ ਲਤਾ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਉਹਨਾਂ ਦੇ ਨਾਲ ਸਨ। ਵਾਰਡ ਨੰ: 34 ਦੇ ਮੁਹੱਲੇ ਪੁਰਾਣਾ ਨਗਰ ਕੌਂਸਲ ਦਫਤਰ, ਅਸ਼ੋਕ ਨਗਰ, ਗੋਪਾਲ ਗਲੀ, ਬਜਾਰ ਵਕੀਲਾ, ਘੰਟਾ ਘਰ ਲਾਇਬ੍ਰੇਰੀ ਆਦਿ ਬਜਾਰਾ ਵਿਚ ਸਫਾਈ ਸਬੰਧੀ ਨਿੱਜੀ ਤੌਰ ਤੇ ਇਲਾਕਿਆ ਵਿਚ ਸਫਾਈ ਨਿਰੀਖਣ ਕੀਤਾ ਗਿਆ ਮੌਕੇ ਤੇ ਹਾਜਰ ਸੈਨਟਰੀ ਇੰਸਪੈਕਟਰ ਸੰਜੀਵ ਕੁਮਾਰ ਅਤੇ ਜਨਕ ਰਾਜ ਨੂੰ ਸਖਤ ਹਦਾਇਤ ਕੀਤੀ ਗਈ ਕਿ ਰੋਜਾਨਾਂ ਸਫਾਈ ਸੇਵਕਾਂ ਨੂੰ ਸਮੇਂ ਸਿਰ ਡਿਊਟੀ ਤੇ ਹਾਜਰ ਕਰਕੇ ਸੈਨਟਰੀ ਸੁਪਰਵਾਈਜਰਾਂ ਦੀ ਨਿਗਰਾਨੀ ਹੇਠ ਅਲਾਟ ਕੀਤੇ ਏਰੀਏ ਦੀ ਮੁਕੰਮਲ ਸਫਾਈ ਕਰਵਾਈ ਜਾਵੇ। ਇਸ ਤੋਂ ਇਲਾਵਾ ਉਹਨਾਂ ਵਲੋਂ ਘਰਾਂ ਦਾ ਨਿਰੀਖਣ ਕੀਤਾ ਗਿਆ ਅਤੇ ਮੁਹੱਲਾ ਨਿਵਾਸੀਆ ਨੂੰ ਇਸ ਸਬੰਧੀ ਉਤਸ਼ਾਹਿਤ ਕੀਤਾ ਗਿਆ ਕਿ ਉਹ ਰੋਜਾਨਾਂ ਆਪਣਾ ਕੂੜਾ ਅਲੱਗ ਅਲੱਗ ਕਰਕੇ ਭਾਵ ਗਿੱਲਾ ਅਤੇ ਸੁੱਕਾ ਕੂੜਾ ਆਪਣੇ ਪੱਧਰ ਤੇ ਹੀ ਵੱਖਰਾ ਇਕੱਠਾ ਕਰਕੇ ਦਿੱਤਾ ਜਾਵੇ।

Advertisements
ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਨਿਗਮ ਹਮੇਸ਼ਾ ਤੱਤਪਰ ਹੈ ਅਤੇ ਨਗਰ ਨਿਗਮ ਦੇ ਪ੍ਰਸ਼ਾਸ਼ਨ ਨਾਲ ਮਿਲ ਕੇ ਹਰੇਕ ਵਾਰਡ ਦੀ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ।

LEAVE A REPLY

Please enter your comment!
Please enter your name here