ਮਲਾਜਮਾ ਵੱਲੋ ਦੂਜੇ ਦਿਨ ਵੀ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਅੱਜ ਮਿਤੀ 05.10.2021 ਨੂੰ ਪੰਜਾਬ ਭਰ ਦੇ ਦਫਤਰਾਂ, ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਅਤੇ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਮਨਿਸਟਰੀਅਲ ਦਫਤਰਾਂ ਵੱਲੋਂ ਆਪਣੇ ਦਫਤਰਾਂ ਦੇ ਬਾਹਰ ਗੇਟ ਰੈਲੀਆਂ ਕੀਤੀਆਂ। ਇਸ ਜਿਲ੍ਹੇ ਵਿੱਚ ਦਫਤਰ ਪੀ.ਡਬਲਯੂ.ਡੀ (ਬੀ.ਐਂਡ ਆਰ) ਹੁਸ਼ਿਆਰਪੁਰ ਕੰਪਲੈਕਸ ਦੇ ਬਾਹਰ ਮਨਿਸਟਰੀਅਲ ਮੁਲਾਜਮਾਂ ਵੱਲੋਂ ਇੱਕ ਗੇਟ ਰੈਲੀ ਕੀਤੀ ਗਈ, ਜਿਸ ਵਿੱਚ ਜਿਲਾ ਪ੍ਰਧਾਨ ਸ੍ਰੀ ਅਨੀਰੁਧ ਮੋਦਗਿਲ ਅਤੇ ਜਿਲਾ ਜਨਰਲ ਸਕੱਰਤ ਜਸਵੀਰ ਸਿਘ ਧਾਮੀ ਤੋਂ ਇਲਾਵਾ ਸੁਰਜੀਤ ਰਾਮ ਜਿਲ੍ਹਾ ਪ੍ਰਧਾਨ ਪੀ.ਡਬਲਯੂ.ਡੀ , ਹਰਕਮਲ ਸਿੰਘ, ਸੰਦੀਪ ਸੰਧੀ, ਸਤੀਸ਼ ਕੁਮਾਰ ਵੱਲੋਂ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ ਗਈ।

Advertisements

ਸ੍ਰੀ ਮੋਦਗਿਲ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਟੇਬਲ ਟਾਕ ਦੋਰਾਨ ਮੰਨੀਆਂ ਮੰਗਾਂ ਨੂੰ ਵੀ ਤੋੜ ਮਰੋੜ ਕੇ ਲਾਗੂ ਕਰ ਰਹੀ ਹੈ ਜਿਸ ਕਾਰਨ ਮੁਲਾਜਮਾਂ ਵਿੱਚ ਰੋਸ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕੱਲ ਮਿਤੀ 06.10.2021 ਨੂੰ ਸਾਰੇ ਵਿਭਾਗਾਂ ਦੇ ਮਨਿਸਟਰੀਅਲ ਮੁਲਾਜਮਾਂ ਆਪਣੇ ਆਪਣੇ ਦਫਤਰਾਂ ਦੇ ਬਾਹਰ ਰੋਸ ਰੈਲੀਆਂ ਕਰਨਗੇ ਅਤੇ 08.10.2021 ਤੋਂ ਸਾਰੇ ਦਫਤਰਾਂ ਵਿੱਚ ਮੁਕੰਮਲ ਕਲਮ ਛੋੜ ਹੜਤਾਲ ਰਹੇਗੀ । ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕਰਨਾ 2004 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨਾ ,ਸੈਂਟਰ ਪੈਟਰਨ ਤੇ ਭਰਤੀ ਹੋਏ ਮੁਲਾਜਮਾਂ ਨੂੰ ਪੂਰਾ ਸਕੇਲ ਦੇਣਾ ਅਤੇ 01.01.2016 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਨੂੰ ਪੇਅ ਕਮਿਸ਼ਨ ਤਹਿਤ ਬਣਦਾ ਪੂਰਾ ਲਾਭ ਦੇਣਾ ਆਦਿ ਸ਼ਾਮਿਲ ਹੈ।

LEAVE A REPLY

Please enter your comment!
Please enter your name here