Sunday, October 11, 2026
Home Hoshiarpur ਪੀ.ਐਚ.ਸੀ. ਚੱਕੋਵਾਲ ਵਿਖੇ ਹੈਪਾਟਾਈਟਸ ਦਿਵਸ ਮੌਕੇ ਜਾਗਰੂਕਤਾ ਕੈਂਪ ਆਯੋਜਿਤ

ਪੀ.ਐਚ.ਸੀ. ਚੱਕੋਵਾਲ ਵਿਖੇ ਹੈਪਾਟਾਈਟਸ ਦਿਵਸ ਮੌਕੇ ਜਾਗਰੂਕਤਾ ਕੈਂਪ ਆਯੋਜਿਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਚੱਕੋਵਾਲ ਵੱਲੋਂ ਵਿਸ਼ਵ ਹੈਪਾਟਾਈਟਸ ਦਿਵਸ ਮੌਕੇ ਜਾਗਰੂਕਤਾ ਕੈਂਪ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਪੀ.ਐਚ.ਸੀ. ਚੱਕੋਵਾਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਡਾ. ਮਾਨਵ ਸਿੰਘ ਮੈਡੀਕਲ ਅਫ਼ਸਰ, ਡਾ. ਸੁਰਿੰਦਰ ਕੁਮਾਰ, ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਪੈਕਟਰ ਮਨਜੀਤ ਸਿੰਘ ਬਾਜਵਾ, ਐਲ.ਐਚ.ਵੀ. ਕ੍ਰਿਸ਼ਨਾ ਰਾਣੀ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ। ਕੈਂਪ ਦੌਰਾਨ ਡਾ. ਗੋਜਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੈਪਾਟਾਈਟਸ ਦੀਆਂ ਵੱਖ-ਵੱਖ ਕਿਸਮਾਂ ਹਨ। ਹੈਪਾਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ ਅਤੇ ਮੱਖੀਆਂ ਦੁਆਰਾ ਦੂਸ਼ਿਤ ਭੋਜਨ ਅਤੇ ਬਗੈਰ ਹੱਥ ਧੋਤੇ (ਸੰਕ੍ਰਮਿਤ) ਭੋਜਨ ਦੇ ਸੇਵਨ ਤੋਂ ਹੁੰਦਾ ਹੈ। ਇਸਦੇ ਮੁੱਢਲੇ ਲੱਛਣਾਂ ਵਿੱਚ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਭੁੱਖ ਦਾ ਘਟਣਾ ਅਤੇ ਉਲਟੀਆਂ ਆਉਣਾ ਮੁੱਖ ਲਛੱਣ ਹਨ। ਮਰੀਜ ਨੂੰ ਸਰੀਰਕ ਕਮਜੋਰੀ ਮਹਿਸੂਸ ਹੁੰਦੀ ਹੈ ਅਤੇ ਸੱਭ ਤੋਂ ਵੱਧ ਬੁਰਾ ਅਸਰ ਮਨੁੱਖੀ ਜਿਗਰ ਉਤੇ ਪੈਂਦਾ ਹੈ। ਇਸਤੋਂ ਬਚਾਅ ਲਈ ਸਾਫ ਸੁਥਰੇ ਪਾਣੀ ਅਤੇ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਖਾਣ-ਪੀਣ ਦੀਆਂ ਵਸਤੂਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਛਲ ਅਤੇ ਸਬਜੀਆੰ ਨੂੰ  ਚੰਗੀ  ਤਰਾਂ ਧੋਣ ਤੋਂ ਬਾਅਦ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।

Advertisements

ਉਹਨਾਂ ਕਿਹਾ ਕਿ ਇਹਨਾਂ ਸਾਵਧਾਨੀਆਂ ਨਾਲ ਮਨੁੱਖ ਹੈਪਾਟਾਈਟਸ ਤੋਂ ਸਹਿਜੇ ਹੀ ਆਪਣਾ ਬਚਾਅ ਕਰ ਸਕਦਾ ਹੈ।  ਹੈਪਾਟਾਈਟਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾ. ਓ.ਪੀ. ਗੋਜਰਾ ਅਤੇ ਡਾ. ਮਾਨਵ ਸਿੰਘ ਨੇ ਦੱਸਿਆ ਕਿ ਹੈਪਾਟਾਈਟਸ ਬੀ ਅਤੇ ਸੀ ਮੁੱਖ ਤੌਰ ਤੇ ਨਸ਼ੇ ਦੇ ਟੀਕਿਆਂ ਦੀ ਵਰਤੋ, ਹੈਪਾਟਾਈਟਸ ਤੋਂ ਪ੍ਰਭਾਵਿਤ ਵਿਅਕਤੀ ਦੇ ਦੂਸ਼ਿਤ ਖੂਨ ਚੜਾਉਣ ਜਾ ਪੀੜਤ ਵਿਅਕਤੀ ਦੇ ਖੂਨ ਦੇ ਸਪੰਰਕ ਵਿੱਚ ਆਉਣ ਨਾਲ, ਪੀੜਤ ਵਿਅਕਤੀ ਨਾਲ ਅਣਸੁਰੱਖਿਅਤ ਸੈਕਸ ਸਬੰਧ ਬਣਾਉਣ ਨਾਲ,  ਅਣਸਟਰਲਾਈਜਡ ਮਸ਼ੀਨ ਨਾਲ ਸਰੀਰ ਉਤੇ ਟੈਟੂ ਬਣਾਉਣ ਅਤੇ ਕੰਨ  ਜਾਂ ਨੱਕ ਵਿੱਚ ਛੇਦ ਕਰਾਉਣ ਨਾਲ ਅਤੇ ਹੈਪਾਟਾਈਟਸ ਤੋਂ ਗ੍ਰਸਿਤ ਮਾਂ ਤੋਂ ਉਸਦੇ ਨਵੰਜਮੇ ਬੱਚੇ ਨੂੰ ਹੋ ਸਕਦਾ ਹੈ। ਇਸ ਤੋਂ ਪ੍ਰਭਾਵਿਤ ਵਿਅਕਤੀ ਦਾ ਜਿਗਰ ਪੂਰੀ ਤਰਾਂ ਖਰਾਬ ਹੋ ਸਕਦਾ ਹੈ ਜਾ ਲੀਵਰ ਦਾ ਕੈਂਸਰ ਵੀ ਹੋ ਸਕਦਾ ਹੈ। ਇਸਤੋਂ ਬਚਾਅ ਲਈ ਅਣਸੁਰੱਖਿਅਤ ਸੈਕਸ, ਨਸ਼ੀਲੇ ਟੀਕਿਆਂ ਅਤੇ ਸੂਈਆਂ ਦੀ ਸਾਂਝੀ ਵਰਤੋਂ ਤੋਂ ਪੂਰੀ ਤਰਾਂ ਪਰਹੇਜ ਕਰਨਾ ਚਾਹੀਦਾ ਹੈ।

ਖੂਨ ਦੀ ਲੋੜ ਸਮੇਂ ਸ਼ੁੱਧ ਅਤੇ ਪੂਰੀ ਤਰਾਂ ਸਕੰ੍ਰਮਣ ਰਹਿਤ ਖੂਨ ਹੀ ਮਰੀਜ ਨੂੰ ਚੜਾਉਣਾ ਚਾਹੀਦਾ ਹੈ। ਇਸ ਬੀਮਾਰੀ ਤੋਂ ਬਚਾਅ ਲਈ ਜਾਗਰੂਕਤਾ ਅਤੇ ਪਰਹੇਜ ਸੱਭ ਤੋਂ ਜਰੂਰੀ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਸਾਲ ਦਾ ਥੀਮ ‘ਸਮੇਂ ਸਿਰ ਜਾਂਚ, ਸਮੇਂ ਸਿਰ ਇਲਾਜ, ਸਮੇਂ ਸਿਰ ਰੋਗ ਮੁਕਤ’ ਰੱਖਿਆ ਗਿਆ ਹੈ ਤਾਂ ਕਿ ਹੈਪਾਟਾਈਟਸ ਵਰਗੀ ਬੀਮਾਰੀਆਂ ਤੋਂ ਲੋਕ ਸਮਾਂ ਰਹਿੰਦੇ ਹੀ ਬਚਾਅ ਕਰ ਸਕਣ। ਉਹਨਾਂ ਅਪੀਲ ਕੀਤੀ ਕਿ ਉਹ ਹੈਪਾਟਾਈਟਸ ਸਬੰਧੀ ਜਾਣਕਾਰੀ ਇੱਕ ਸੰਦੇਸ਼ਵਾਹਰ ਬਣਕੇ ਵੱਧ ਤੋਂ ਵੱਧ ਦੋਸਤਾਂ, ਮਿਤੱਰਾਂ ਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ। ਡਾ. ਮਾਨਵ ਸਿੰਘ ਨੇ ਹੈਪਾਟਾਈਟਸ ਤੋਂ ਬਚਾਅ ਲਈ ਸੁਰੱਖਿਅਤ ਪਾਣੀ ਦੇ ਉਪਯੋਗ ਬਾਰੇ, ਨਿਜੀ ਸਾਫ ਸਫਾਈ ਬਾਰੇ ਵਿਸਥਾਰਪੂਰਣ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਸਮੂਹ ਸਰਕਾਰੀ ਜਿਲਾ ਹਸਪਤਾਲਾਂ ਵਿੱਚ ਸਰਕਾਰ ਵੱਲੋਂ ਹੈਪਾਟਾਈਟਸ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

LEAVE A REPLY

Please enter your comment!
Please enter your name here