ਰੋਪੜ ‘ਚ ਮਠਿਆਈ ਦੀ ਦੁਕਾਨ ਵਿੱਚ ਬਲਾਸਟ ਹੋਇਆ ਸਿਲੰਡਰ, 2 ਦੀ ਮੌਤ, 3 ਜ਼ਖ਼ਮੀ

ਰੋਪੜ (ਦ ਸਟੈਲਰ ਨਿਊਜ਼), ਪਲਕ। ਰੋਪੜ ਵਿੱਚ ਇੱਕ ਮਠਿਆਈ ਦੀ ਦੁਕਾਨ ਵਿੱਚ ਸਿਲੰਡਰ ਬਲਾਸਟ ਹੋਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਦੁਕਾਨ ਵਿੱਚ ਅੱਗ ਲੱਗ ਗਈ ਸੀ, ਜਿਸ ਕਾਰਨ ਦੁਕਾਨ ਵਿੱਚ ਰੱਖਿਆ ਕਮਰਸ਼ੀਅਲ ਗੈਸ ਸਿਲੰਡਰ ਫਟ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮਾਲਕ ਜਤਿਨ ਗੌਤਮ ਵਾਸੀ ਪਿੰਡ ਬਾਡਾ ਥਾਣਾ ਕੀਰਤਪੁਰ ਸਾਹਿਬ ਮੌਕੇ ਤੇ ਪਹੁੰਚੇ। ਜਿਵੇਂ ਹੀ ਉਸ ਨੇ ਸ਼ਟਰ ਚੁੱਕਿਆ ਤਾਂ ਸਿਲੰਡਰ ਫਟ ਗਿਆ ਅਤੇ ਉਸਦੀ ਮੌਤ ਹੋ ਗਈ।

Advertisements

ਉਸ ਦੀ ਮਦਦ ਕਰ ਰਹੇ ਉਸਦੇ ਨੌਕਰ ਸੱਜਣ ਸਿੰਘ ਵਾਸੀ ਰੂਪਨਗਰ ਦੀ ਵੀ ਇਲਾਜ ਲਈ ਹਸਪਤਾਲ ਲਿਜਾਂਦੇ ਦੌਰਾਨ ਰਸਤੇ ਵਿੱਚ ਮੌਤ ਹੋ ਗਈ। ਇਸ ਦੇ ਨਾਲ ਹੀ ਮਦਦ ਲਈ ਆਇਆ ਪਿੰਡ ਦਾ ਚੌਕੀਦਾਰ ਰੋਸ਼ਨ ਲਾਲ ਵੀ ਸੜ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ, ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਬਚਾਅ ਕਾਰਜ ਮੁਕੰਮਲ ਹੋਣ ਮਗਰੋਂ ਸਬੰਧਤ ਟੀਮਾਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨਗੀਆਂ। ਡਾਕਟਰ ਆਨੰਦ ਘਈ ਨੇ 2 ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤੀਜੇ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮੌਕੇ ਦੇ ਗਵਾਹਾਂ ਸਰਪੰਚ ਸੁਖਦੀਪ ਸਿੰਘ, ਮਨਜੀਤ ਸਿੰਘ ਨੇ ਵੀ ਮੌਕੇ ਦੀ ਸਥਿਤੀ ਤੋਂ ਜਾਣੂ ਕਰਵਾਇਆ।

LEAVE A REPLY

Please enter your comment!
Please enter your name here