ਹੁਸ਼ਿਆਰਪੁਰ ਜ਼ਿਲੇ ਦੇ ਖੂਨਦਾਨੀ ਸਿੱਧੂ ਜੋੜੇ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਵਿੱਚ 77ਵੇਂ ਸੁਤੰਤਰਤਾ ਦਿਵਸ ਮੌਕੇ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕੁਲਤਾਰ ਸਿੰਘ ਸੰਧਵਾਂ, ਐਮਐਲਏ ਸ਼ਾਮਚੌਰਾਸੀ ਡਾ. ਰਵਜੋਤ ਸਿੰਘ, ਵਿਧਾਇਕ ਜਸਵੀਰ ਸਿੰਘ, ਕਰਮਵੀਰ ਘੁੰਮਣ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਮੁੱਖ ਮਹਿਮਾਨ ਵਜੋਂ ਪਹੁੰਚੇ।

Advertisements

ਇਸ ਦੋਰਾਨ ਪਿੰਡ ਬੁੱਲੋਵਾਲ ਨਿਵਾਸੀ ਖੂਨਦਾਨੀ ਜੌੜੇ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੂੰ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਸਨਮਾਨਿਤ ਕੀਤ ਗਿਆ। ਇਹ ਜੌੜਾ ਹੁਣ ਤੱਕ 27 ਵਾਰ ਇਕੱਠਿਆ ਖੂਨਦਾਨ ਕਰ ਚੁੱਕਿਆ ਹੈ। ਇਸਤੋ ਇਲਾਵਾ ਇਸ ਜੋੜੇ ਨੂੰ ਹੁਸ਼ਿਆਰਪੁਰ ਜ਼ਿਲੇ ਦੇ ਪਹਿਲੇ ਨੌਜ਼ਵਾਨ ਖੂਨਦਾਨੀ ਜੌੜੇ ਹੋਣ ਦਾ ਮਾਣ ਹਾਸਿਲ ਹੈ।

LEAVE A REPLY

Please enter your comment!
Please enter your name here