ਫਾਜ਼ਿਲਕਾ ‘ਚ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ 2 ਜੀਆਂ ਦੀ ਹੋਈ ਮੌਤ

ਫਾਜ਼ਿਲਕਾ (ਦ ਸਟੈਲਰ ਨਿਊਜ਼), ਪਲਕ। ਜ਼ਿਲ੍ਹਾਂ ਫਾਜ਼ਿਲਕਾ ਦੇ ਮੰਡੀ ਅਰਨੀ ਵਾਲਾ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ 2 ਜੀਆਂ ਦੀ ਮੌਤ ਹੋਣ ਜਾਣ ਦੀ ਖਬਰ ਮਿਲੀ ਹੈ। ਮਰਨ ਵਾਲਿਆਂ ਵਿੱਚ 5 ਸਾਲਾਂ ਦਾ ਬੱਚਾ ਅਤੇ 60 ਸਾਲਾਂ ਦੀ ਔਰਤ ਸ਼ਾਮਲ ਹੈ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਰਜਤ ਮਹਿੰਦੀ ਰੱਤਾ ਨੇ ਦੱਸਿਆ ਕਿ ਰਾਤ ਨੂੰ ਅਚਾਨਕ ਉਸ ਦੀ ਅੱਖ ਖੁੱਲ੍ਹਣ ਤੇ ਉਹ ਉੱਪਰ ਬਾਥਰੂਮ ਗਿਆ ਸੀ।

Advertisements

ਇਸ ਦੌਰਾਨ ਕਮਰੇ ਦੀ ਛੱਤ ਡਿੱਗ ਗਈ। ਮਲਬੇ ਹੇਠ ਦੱਬੇ ਜਾਣ ਕਾਰਨ ਉਸ ਦੇ 5 ਸਾਲਾਂ ਪੁੱਤਰ ਦੀਵਾਂਸ਼ ਅਤੇ ਮਾਤਾ ਕ੍ਰਿਸ਼ਨਾ ਰਾਣੀ ਪਤਨੀ ਸੁਭਾਸ਼ ਚੰਦਰ ਉਮਰ ਕਰੀਬ 60 ਸਾਲ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਰਜਤ ਦੀ ਪਤਨੀ ਨੂੰ ਮਾਮਲੀ ਸੱਟਾਂ ਲੱਗੀਆ ਹਨ। ਗੁਆਂਢੀਆਂ ਨੇ ਜਲਦੀ ਹੀ ਮਲਬਾ ਹਟਾਇਆ, ਪਰ ਉਦੋਂ ਤੱਕ ਬੱਚੇ ਅਤੇ ਮਾਤਾ ਕ੍ਰਿਸ਼ਨਾ ਦੀ ਮੌਤ ਹੋ ਚੁੱਕੀ ਸੀ।

LEAVE A REPLY

Please enter your comment!
Please enter your name here