ਅੰਕੁਸ਼ ਚੌਹਾਨ ਭਾਜਪਾ ਯੁਵਾ ਮੋਰਚਾ ਮੰਡਲ 1 ਦੇ ਪ੍ਰਧਾਨ ਨਿਯੁਕਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੋਕ ਸਭਾ ਚੋਣਾਂ ਦੇ ਚੱਲਦਿਆਂ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਭਾਜਪਾ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋ ਸੈਂਕੜਿਆਂ ਨੌਜਵਾਨਾਂ ਨੇ ਭਾਜਪਾ ਦੀ ਵਿਕਾਸ ਦੀ ਰਾਜਨੀਤੀ ਅਤੇ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਨੌਜਵਾਨ ਭਾਜਪਾ ਦਾ ਪੱਲਾ ਫੜਿਆ।ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਵਾਲ਼ੀਆਂ ਪਾਰਟੀ ਦਾ ਸਿਰੋਪਾ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਉਨ੍ਹਾਂ ਸਾਰਿਆਂ ਨੂੰ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਣ ਦੀ ਵਧਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਅੰਕੁਸ਼ ਚੋਹਾਨ ਨੂੰ ਭਾਜਪਾ ਯੁਵਾ ਮੋਰਚਾ ਮੰਡਲ 1 ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਕਿਹਾ ਕਿ ਗਰੀਬਾਂ ਨੂੰ ਸਿਰਫ਼ ਭਾਜਪਾ ਹੀ ਸਨਮਾਨ ਦੇ ਸਕਦੀ ਹੈ।ਭਾਜਪਾ ਗਰੀਬਾਂ,ਔਰਤਾਂ ਅਤੇ ਨੌਜਵਾਨਾਂ ਦਾ ਸਨਮਾਨ ਕਰਦੀ ਹੈ।ਇਸ ਲਈ ਭਾਜਪਾ ਇੱਕ ਵੱਖਰੀ ਹੀ ਪਾਰਟੀ ਹੈ ਅਤੇ ਇਹੀ ਕਾਰਨ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਸਮਰੱਥ ਪਾਰਟੀ ਬਣ ਕੇ ਉਭਰੀ ਹੈ।ਇਸ ਮੌਕੇ ਤੇ ਖੋਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਬੇਮਿਸਾਲ ਹੁਲਾਰਾ ਦਿੱਤਾ ਹੈ,ਸਿੱਖਿਆ ਦੀ ਗੁਣਵੱਤਾ ਅਤੇ ਪਹੁੰਚਯੋਗਤਾ ਨੂੰ ਵਧਾਉਣ ਲਈ ਕਈ ਵਿਲੱਖਣ ਉਪਾਅ ਕੀਤੇ ਗਏ ਹਨ।

Advertisements

ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਪ੍ਰੋਗਰਾਮ ਦੁਆਰਾ ਸਾਰੇ ਸਿੱਖਿਆ ਕਰਜ਼ਿਆਂ ਅਤੇ ਵਜ਼ੀਫ਼ਿਆਂ ਦਾ ਪ੍ਰਬੰਧਨ ਅਤੇ ਨਿਗਰਾਨੀ ਕਰਨ ਲਈ ਇੱਕ ਪੂਰੀ ਤਰ੍ਹਾਂ ਆਈਟੀ ਅਧਾਰਤ ਵਿੱਤੀ ਸਹਾਇਤਾ ਅਥਾਰਟੀ ਦੀ ਸਥਾਪਨਾ ਕੀਤੀ ਗਈ ਹੈ।ਅਧਿਆਪਨ ਦੀ ਗੁਣਵੱਤਾ ਵਧਾਉਣ ਲਈ ਪੰਡਿਤ ਮਦਨ ਮੋਹਨ ਮਾਲਵੀਆ ਅਧਿਆਪਕ ਸਿਖਲਾਈ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ।ਭਾਰਤੀ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸੰਪਰਕ ਪ੍ਰਦਾਨ ਕਰਨ ਲਈ ਗਲੋਬਲ ਪਹਿਲਕਦਮੀ ਅਕਾਦਮਿਕ ਨੈਟਵਰਕ ਦੀ ਇੱਕ ਜੀਆਈਏਐਨ ਦੀ ਪਹਿਲਕਦਮੀ ਸ਼ੁਰੂ ਕੀਤੀ ਗਈ।ਦੇਸ਼ ਦੇ ਹਿੱਤ ਵਿੱਚ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪਿਛਲੇ ਦਹਾਕੇ ਵਿੱਚ ਮਨਮਾਨੇ ਢੰਗ ਨਾਲ ਫੈਸਲੇ ਲੈਣ, ਭ੍ਰਿਸ਼ਟਾਚਾਰ ਅਤੇ ਮਨਮਾਨੇ ਢੰਗ ਦੇ ਅਹਿਮ ਫੈਸਲੇ ਲੈਣ ਦੀਆਂ ਕਈ ਕਹਾਣੀਆਂ ਸਾਹਮਣੇ ਆਈਆਂ ਹਨ, ਪਰ ਪਿਛਲੇ 10 ਸਾਲਾਂ ਚ ਸਵਾਗਤਯੋਗ ਬਦਲਾਅ ਦੇਖਣ ਨੂੰ ਮਿਲਿਆ ਹੈ।

ਇਸ ਮੌਕੇ ਤੇ ਯੂਥ ਭਾਜਪਾ ਦੇ ਜ਼ਿਲਾ ਪ੍ਰਧਾਨ ਸੰਨੀ ਬੈਂਸ, ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਮੰਡਲ ਇੱਕ ਦੇ ਮੰਡਲ ਕਮਲਜੀਤ ਪ੍ਰਭਾਕਰ, ਮੰਡਲ ਦੋ ਦੇ ਮੰਡਲ ਰਾਕੇਸ਼ ਗੁਪਤਾ, ਰਾਜਨ ਚੌਹਾਨ, ਅੰਕੁਸ਼ ਚੌਹਾਨ,ਅਨਿਲ, ਰਾਜਨ, ਸਰਬਜੀਤ ਬੰਟੀ, ਲੱਕੀ ਸਰਪੰਚ, ਸਾਹਿਲ ਵਾਲੀਆ, ਗੁਰਪ੍ਰੀਤ ਧਾਲੀਵਾਲ, ਰਵਿੰਦਰ ਸ਼ਰਮਾ, ਕਾਕੂ, ਹੈਪੀ ਚੌਹਾਨ, ਰਾਹੁਲ ਚੌਹਾਨ, ਕੁੰਦਨ ਚੌਹਾਨ, ਵਿਕਾਸ ਚੌਹਾਨ, ਲਕਸ਼ ਚੌਹਾਨ, ਕੁਨਾਲ ਚੌਹਾਨ, ਨਿਰਮਲ ਨਿੰਮਾ, ਬਿੱਲਾ, ਲਵ, ਰਾਹੁਲ ਠਾਕੁਰ, ਰੋਹਿਤ ਠਾਕੁਰ, ਨਵੀ, ਮੋਨੂੰ ਜੋਸਨ, ਸੂਰਜ ਚੌਹਾਨ, ਅੰਕੁਸ਼, ਵਰਿੰਦਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here