ਜਿਲਾ ਪਠਾਨਕੋਟ ਦੇ ਚਿੰਤਪੁਰਨੀ ਆਈਸੋਲੇਸ਼ਨ ਫੈਸਿਲਿਟੀ ਸੈਂਟਰ ਬੁੰਗਲ ਸਾਬਿਤ ਹੋਇਆ ਦੂਜਿਆਂ ਜ਼ਿਲਿਆਂ ਲਈ ਮਦਦਗਾਰ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਵਲ ਸਰਜਨ ਪਠਾਨਕੋਟ ਡਾ.ਵਿਨੋਦ ਸਰੀਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪਠਾਨਕੋਟ ਦੇ ਚਿੰਤਪੁਰਨੀ ਆਈਸੋਲੇਸ਼ਨ ਫੈਸਿਲਿਟੀ (ਕੋਵਿਡ ਕੇਅਰ ਸੈਂਟਰ) ਬੁੰਗਲ, ਹੁਣ ਦੂਜਿਆਂ ਜ਼ਿਲਿਆਂ ਨੂੰ ਵੀ ਕੋਵਿਡ ਵਰਗੀ ਬੀਮਾਰੀ ਤੋਂ ਨਜਿੱਠਣ ਲਈ  ਸਿਹਤ ਸਹੂਲਤਾਵਾਂ ਪ੍ਰਦਾਨ ਕਰ ਰਿਹਾ ਹੈ।

Advertisements

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ.ਬਲਵੀਰ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਿੰਤਪੁਰਨੀ ਆਈਸੋਲੇਸ਼ਨ ਫੈਸਿਲਿਟੀ ਸੈਂਟਰ ਪਠਾਨਕੋਟ ਵਿਖੇ ਕੋਵਿਡ ਵਰਗੀ ਬੀਮਾਰੀ ਨੂੰ ਮਾਤ ਦੇਣ  ਲਈ 500 ਬਿਸਤਰਿਆਂ ਦਾ ਹਸਪਤਾਲ ਤਿਆਰ ਕੀਤਾ ਗਿਆ ਹੈ ਅਤੇ ਲੋੜ ਪੈਣ ਤੇ ਜਿਲਾ ਹੁਸ਼ਿਆਰਪੁਰ ਦੇ ਡਿਵੀਜ਼ਨ ਦਸੂਹਾ ਤੇ ਮੁਕੇਰੀਆਂ ਅਤੇ ਜ਼ਿਲਾ ਗੁਰਦਾਸਪੁਰ ਦੇ ਕਰੋਨਾਂ  ਸੰਕ੍ਰਮਿਤ ਮਰੀਜ਼ਾਂ ਨੂੰ ਵੀ ਇੱਥੇ ਹੀ ਇਲਾਜ ਲਈ ਸ਼ਿਫਟ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਸੀ।

ਅੱਜ ਸ਼ੁੱਕਰਵਾਰ ਨੂੰ ਕਰੋਨਾ ਤੋਂ ਸੰਕ੍ਰਮਿਤ 2 ਨਵੇ ਪਾਜੀਟੀਵ ਮਰੀਜ਼ ਜਿਹਨਾਂ ਵਿੱਚੋਂ ਇੱਕ ਮਰੀਜ  ਪਿੰਡ ਧਰਮਪੁਰਾ ਅਤੇ ਦੂਸਰਾ ਮਰੀਜ ਪਿੰਡ (ਆਲੋਭੱਟੀ) ਭੰਗਾਲਾ,ਡਵੀਜ਼ਨ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਆਈਸੋਲੇਸ਼ਨ ਫੈਸਿਲਿਟੀ ਬੁੰਗਲ ਵਿਖੇ ਸ਼ਿਫਟ ਕੀਤਾ ਜਾ ਰਿਹਾ ਹੈ। ਇੱਥੇ ਮਰੀਜਾਂ ਦਾ ਇਲਾਜ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here