‘ਆਪ’ ਦੇ ਕੁੱਝ ਲੀਡਰਾਂ ਦੇ ਰਿਸ਼ਵਤ, ਵਿਵਾਦਿਤ ਵਿਆਹਾਂ, ਤੇ ਵੀਡੀਓ ਕਾਂਡਾਂ ਨੇ ਬਣਾਇਆ ਗੰਧਲਾ ਪੰਜਾਬ: ਅਜੈਵੀਰ ਲਾਲਪੁਰਾ

ਰੂਪਨਗਰ ( ਦ ਸਟੈਲਰ ਨਿਊਜ਼), ਧਰੂਵ ਨਾਰੰਗ । ਰੰਗਲੇ ਪੰਜਾਬ ਦਾ ਸੁਪਨਾ ਦਿਖਾ ਕੇ ਪੰਜਾਬੀਆਂ ਨੂੰ ਠੱਗਣ ਵਾਲੇ ‘ਆਪ’ ਦੇ ਕੁਝ ਲੀਡਰਾਂ ਨੇ ਇੱਕ ਸਾਲ ਵਿੱਚ ਹੀ ‘ਗੰਧਲੇ ਪੰਜਾਬ’ ਦੀ ਨੀਂਹ ਰੱਖ ਦਿੱਤੀ ਹੈ । ਕਦੇ ਕਿਸੇ ਵਿਧਾਇਕ ਦੀ ਕਥਿਤ ਆਡੀਓ ਕਲਿੱਪ ਵਾਇਰਲ ਹੋ ਜਾਂਦੀ, ਕਦੇ ਕੋਈ ਰਿਸ਼ਵਤ ਦੇ ਦੋਸ਼ਾ ਵਿੱਚ ਘਿਰ ਜਾਂਦਾ ਹੈ ਤੇ ਕਦੇ ਕੋਈ ਕਿਸੇ ਵੀਡੀਓ ਕਾਂਡ ਕਰਕੇ ਚਰਚਾ ਵਿੱਚ ਆ ਜਾਂਦਾ ਹੈ, ਕੀ ਪੰਜਾਬੀਆਂ ਨੇ ਅਜਿਹੇ ਬਦਲਾਅ ਨੂੰ ਸੋਚ ਕੇ ਵੋਟਾਂ ਪਾਈਆਂ ਸਨ? ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤਾ । ਉਹਨਾਂ ਕਿਹਾ ਕਿ ਐਤਕੀ ਆਪ ਦੇ ਇੱਕ ਮੰਤਰੀ ਦੇ ਕਾਰਨਾਮਿਆਂ ਦੀ ਇੱਕ ਕਥਿਤ ਵੀਡੀਓ ਕਰਕੇ ਪੰਜਾਬੀ ਮੁੜ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਉਹਨਾਂ ਕੋਲੋ 2022 ਦੀਆਂ ਚੋਣਾਂ ਸਮੇਂ ਕਿੰਨੀ ਵੱਡੀ ਗਲਤੀ ਹੋ ਗਈ ।

Advertisements

ਇਸਤੋਂ ਪਹਲਾਂ ਜਨਵਰੀ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੰਤਰੀ ਨੂੰ ਆਪਣੀ ਕੈਬਨਿਟ ਵਿੱਚੋਂ ਕਥਿਤ ਆਡੀਓ ਕਰਕੇ ਬਾਹਰ ਕਰ ਦਿੱਤਾ ਸੀ ਜਿਸ ਵਿੱਚ ਉਹ ਅਨਾਜ ਦੀ ਢੋਆ ਢੋਆਈ ਨੂੰ ਲੈ ਕੇ ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰ ਜਾਂਦੇ ਹਨ, ਉਸ ਤੋਂ ਪਹਿਲਾਂ ਮਾਨਸਾ ਤੋਂ ਵਿਧਾਇਕ ਤੇ ਸਿਹਤ ਮੰਤਰੀ ਨੂੰ ਵੀ ਕਥਿਤ ਕਮਿਸ਼ਨ ਖਾਣ ਦੇ ਦੋਸ਼ਾ ਤਹਿਤ ਮੁੱਖ ਮੰਤਰੀ ਨੇ ਕੈਬਨਿਟ ਤੋਂ ਹਟਾ ਦਿੱਤਾ ਸੀ। ਜਦੋਂਕਿ ਇੱਕ ਵਿਧਾਇਕ ਦਾ ਨਾਮ ਤਾਂ ਵਾਇਰਲ ਵੀਡੀਓ ਤੇ ਕਥਿਤ ਵਿਵਾਦਿਤ ਵਿਆਹ ਨਾਲ ਜੁੜਿਆ ਹੋਣ ਕਰਕੇ ਉਹ ਚਰਚਾ ਦਾ ਵਿਸ਼ਾ ਬਣਿਆ । ਇਸਤੋਂ ਇਲਾਵਾ ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਦਾ ਵੀ ਰਿਸ਼ਵਤ ਮਾਮਲੇ ‘ਚ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ । ਜਦਕਿ ਰੋਪੜ ਜਿਲ੍ਹੇ ‘ਚ ਆਪ ਯੂਥ ਵਿੰਗ ਦੇ ਪ੍ਰਧਾਨ ਦਾ ਨਾਮ ਵੀ ਇੱਕ ਨੌਜਵਾਨ ਦੀ ਮੌਤ ‘ਚ ਨਾਮਜਦ ਹੋ ਗਿਆ । ਕੇਵਲ ਇੱਕ ਸਾਲ ਵਿੱਚ ਐਨੇ ਕਾਂਡਾਂ ਨੇ ਰੰਗਲੇ ਪੰਜਾਬ ਦੇ ਪੰਜਾਬੀਆਂ ਦੇ ਸੁਪਨੇ ਨੂੰ ਚੂਰ ਚੂਰ ਕਰ ਦਿੱਤਾ ਤੇ ਲੋਕ ਹੁਣ ਇਸ ਸਰਕਾਰ ਕੋਲੋਂ ਖਹਿੜਾ ਛੁਡਾਉਣ ਲਈ ਉਤਾਵਲੇ ਹਨ ।

LEAVE A REPLY

Please enter your comment!
Please enter your name here