ਪੰਜਾਬ ਜਲ ਸ੍ਰੋਤ ਨਿਗਮ, ਰਿਟਾਇਰੀ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਦੀ ਹੋਈ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਮ ਅੱਜ ਇੱਥੇ ਸ਼ਹੀਦ ਉਧਮ ਸਿੰਘ ਪਾਰਕ ਵਿਖੇ ਪੰਜਾਬ ਜਲ ਸ੍ਰੋਤ ਨਿਗਮ, ਰਿਟਾਇਰੀ ਮੁਲਾਜ਼ਮ ਯੂਨੀਅਨ, ਸਰਕਲ ਹੁਸ਼ਿਆਰਪੁਰ ਦੀ ਮੀਟਿੰਗ ਸਾਥੀ ਬਲਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੰੁਚੇ ਸਾਥੀ ਗੁਰਮੇਸ਼ ਸਿੰਘ ਜਨਰਲ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਮੀਟਿੰਗ ਵਿੱਚ ਬੋਲਦਿਆਂ ਟਰੇਡ ਯੂਨੀਅਨ ਇਤਿਹਾਸ ਅਜੋਕੀ ਦੇਸ਼ ਦੀ ਰਾਜਨੀਤੀ ਅਤੇ ਹਾਜ਼ਰ ਸਾਥੀਆਂ ਵਲੋਂ ਆਪਣੇ ਸੰਘਰਸ਼ਾਂ ਦੇ ਨਾਲ-ਨਾਲ ਕਿਰਤੀ ਵਰਗ ਦੇ ਦੂਸਰੇ ਹਿੱਸਿਆਂ  ਨੂੰ ਜੱਥੇਬੰਦ ਕਰਨ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਸੋਹਣ ਸਿੰਘ ਭੁੰਨੋ ਨੇ ਮੀਟਿੰਗ ਵਿੱਚ ਬੋਲਦਿਆਂ ਦੱਸਿਆ ਕਿ ਮਿਤੀ 01-09-2014 ਤੋਂ ਪਹਿਲਾਂ ਵਧੀ ਹੋਈ ਪੈਂਸ਼ਨ ਲੈਣ ਲਈ ਜਿਹੜਾ ਕੋਰਟ ਕੇਸ ਜੁਆਇੰਟ ਐਕਸ਼ਨ ਕਮੇਟੀ ਨੇ ਕੀਤਾ ਸੀ ਉਸ ਉਪਰ ਮਿਤੀ 29-04-2023 ਨੂੰ ਮਾਣਯੋਗ ਜੱਜ ਸਾਹਿਬ ਨੇ ਸਟੇਅ ਦੇ ਦਿੱਤਾ ਹੈ। ਜਿਸ ਵਿੱਚ ਉਨਾਂ ਦੇ ਆਰਡਰ ਅਨੁਸਾਰ ਮਹੀਨਾ ਜਨਵਰੀ 2023 ਤੋਂ ਬਣਦੀ ਵਧੀ ਹੋਈ ਪੈਨਸ਼ਨ ਦਿੱਤੀ ਜਾਵੇ ਅਤੇ ਫੈਸਲਾ ਹੋਣ ਤੱਕ ਕੋਈ ਰਿਕਵਰੀ ਨਾ ਕੀਤੀ ਜਾਵੇ। ਇਸ ਮੌਕੇ ਯੂਨੀਅਨ ਦੇ ਵਿੱਤ ਸਕੱਤਰ ਸਾਥੀ ਅਵਤਾਰ ਸਿੰਘ ਨੇ ਫੰਡਾਂ ਦਾ ਲੇਖਾ-ਜੋਖਾ ਮੀਟਿੰਗ ਵਿੱਚ ਪੇਸ਼ ਕੀਤਾ।

Advertisements

ਇਸ ਮੌਕੇ ਸ਼ਿੰਗਾਰਾ ਰਾਮ ਭੱਜਲ, ਪਰਮਜੀਤ ਸਿੰਘ ਸੰਘਾ, ਜਸਵੰਤ ਸਿੰਘ, ਮੁਕੇਸ਼ ਕੁਮਾਰ, ਪਿਆਰਾ ਲਾਲ, ਅਸ਼ੋਕ ਕੁਮਾਰ, ਕਸ਼ਮੀਰੀ ਲਾਲ, ਜੋਗਿੰਦਰ ਪਾਲ ਆਦਿ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿੱਚ ਇਕ ਮੱਤੇ ਰਾਹੀਂ ਦੇਸ਼ ਦੇ ਪ੍ਰਧਾਨਮੰਤਰੀ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਉਹ ਨਿੱਜੀ ਦਖਲ ਦੇ ਕੇ ਦੇਸ਼ ਦਾ ਮਾਨ-ਸਨਮਾਨ ਉੱਚਾ ਕਰਨ ਵਾਲੀਆਂ ਪਹਿਲਵਾਨ ਲੜਕੀਆਂ ਦਾ ਮਸਲਾ ਹਲ ਕਰਦਿਆਂ ਰੈਸਲਰ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਪਾਸੋਂ ਤੁਰੰਤ ਅਸਤੀਫਾ ਲੈ ਕੇ ਉਸ ਵਿਰੁੱਧ ਦਰਜ ਹੋਈ ਐਫ.ਆਈ.ਆਰ. ਦੇ ਆਧਾਰ ਤੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅਖੀਰ ਵਿੱਚ ਸੋਹਣ ਸਿੰਘ ਜਨਰਲ ਸਕੱਤਰ ਵਲੋਂ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। 

LEAVE A REPLY

Please enter your comment!
Please enter your name here