ਵਿਲੱਖਣ ਸੋਚ ਤਹਿਤ ਰੇਲਵੇ ਮੰਡੀ ਵਿਖੇ ਨੋਟ ਬੁੱਕ ਕਵਰ ਮੁਕਾਬਲਾ ਕਰਵਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਦਿਆਰਥੀਆਂ ਵਿੱਚ ਵਿਲੱਖਣ ਅਤੇ ਕ੍ਰਿਆਤਮਕ ਸੋਚ ਨੂੰ ਵਧਾਉਣ ਲਈ ਅਤੇ ਕਾਪੀਆਂ ਨੂੰ ਸਾਫ ਸੁਥਰਾ ਰੱਖਣ ਦੀ ਸੋਚ ਪੈਦਾ ਕਰਨ ਲਈ ਸਰਕਾਰੀ ਕੰਨੀਆ ਸੀਨਿਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਨੋਟ ਬੁੱਕ ਕਵਰ ਮੁਕਾਬਲਾ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਨਵੇਕਲੀ ਅਤੇ ਅਗਾਂਹਵਧੂ ਸੋਚ ਨੇ ਵਿਦਿਆਰਥੀਆਂ ਵਿੱਚ ਅਜਿਹਾ ਜੋਸ਼ ਭਰਿਆ ਹੈ।

Advertisements

ਉਨ੍ਹਾਂ ਨੇ ਆਪਣੀਆਂ ਸਾਰੀਆਂ ਕਾਪੀਆਂ ਬੜੇ ਸੁਚੱਜੇ ਅਤੇ ਸੋਹਣੇ ਢੰਗ ਨਾਲ ਸਜਾਈਆਂ। 6ਵੀਂ ਤੋਂ 8ਵੀਂ, ਨੌਵੀਂ ਤੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਉਨ੍ਹਾਂ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਏ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਬਤੌਰ ਜੱਜ ਦੀ ਭੂਮਿਕਾ ਯਸ਼ਪਾਲ ਸਿੰਘ, ਬਲਦੇਵ ਸਿੰਘ ਅਤੇ ਕਮਲਜੀਤ ਕੌਰ ਨੇ ਨਿਭਾਈ। ਹਰੇਕ ਜਮਾਤ ਦੇ ਪਹਿਲੇ ਤਿੰਨ ਸਥਾਨ ਤੇ ਆਈਆਂ ਵਿਦਿਆਰਥਣਾਂ ਨੂੰ ਵੀ ਇਨਾਮ ਦਿੱਤੇ ਗਏ।

LEAVE A REPLY

Please enter your comment!
Please enter your name here