ਕੇਂਦਰੀ ਜੇਲ੍ਹ ਵਿੱਚ ਹੋਈ ਖੂਨੀ ਝੜਪ, ਇੱਕ ਕੈਦੀ ਦਾ ਕੀਤਾ ਅੰਗੂਠਾ ਵੱਖ

ਸ਼੍ਰੀ ਗੋਇੰਦਵਾਲ ਸਾਹਿਬ (ਦ ਸਟੈਲਰ ਨਿਊਜ਼)। ਸ਼੍ਰੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਅੰਦਰ ਦੇ ਕੈਦੀਆਂ ਦੀ ਆਪਸੀ ਝਗੜੇ ਦੌਰਾਨ ਇੱਕ ਦਾ ਅੰਗੂਠਾ ਹੱਥ ਨਾਲੋਂ ਵੱਖ ਕਰ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜ਼ਖ਼ਮੀ ਹਾਲਤ ਵਿੱਚ ਕੈਦੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ।

Advertisements

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬੰਦ ਕੈਦੀ ਸਤਨਾਮ ਸਿੰਘ ਵਾਸੀ ਲੋਹਾਰਕਾ ਕਲਾਂ,  ਜਿਲ੍ਹਾਂ ਅੰਮ੍ਰਿਤਸਰ ਦਾ ਤਲਵਿੰਦਰ ਸਿੰਘ ਨਿਵਾਸੀ ਗਲੀ ਬੋਹੜੀ ਵਾਲੀ ਤਰਨ ਤਾਰਨ ਦਾ ਕਿਸੇ ਗੱਲੋਂ ਝਗੜਾ ਹੋ ਗਿਆ। ਇਸੇ ਦੌਰਾਨ ਤਲਵਿੰਦਰ ਸਿੰਘ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਸਤਨਾਮ ਸਿੰਘ ਤੇ ਹਮਲਾ ਕਰਦੇ ਹੋਏ ਉਸ ਦਾ ਹੱਥ ਨਾਲੋਂ ਅੰਗੂਠਾ ਵੱਖ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here