ਮੇਰੇ ਪਤੀ ਨੇ ਅੱਜ ਤੱਕ ਕਿਸੇ ਦੇ ਨਾਲ ਵੀ ਕੋਈ ਧੋਖਾ ਨਹੀਂ ਕੀਤਾ,ਸ਼ਾਜਿਸ ਦੇ ਤਹਿਤ ਫਸਾਇਆ ਗਿਆ: ਰੰਜੁਬਾਲਾ ਆਨੰਦ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪਿਛਲੀ ਦਿਨੀ ਕਪੂਰਥਲਾ ਦੇ ਕਾਰੋਬਾਰੀ ਅਤੇ ਐਲਆਈਸੀ ਦੇ ਅਫਸਰ ਮੁਕੇਸ਼ ਆਨੰਦ ਓਹਨਾ ਦੀ ਪਤਨੀ ਰੰਜੂਬਾਲਾ ਆਨੰਦ, ਓਹਨਾ ਦੇ ਪੁੱਤਰ ਸ਼ਰੈਤੀ ਆਨੰਦ ਅਤੇ ਪੁੱਤਰੀ ਮਹਿਕ ਆਨੰਦ ਵਾਸੀ ਮੁਹੱਲਾ ਸੂਦਾ, ਸ਼ੇਖੂਪੁਰ, ਕਪੂਰਥਲਾ ਦੇ ਖਿਲਾਫ ਧੋਖਾਧੜੀ ਦੇ ਤਹਿਤ ਵੱਖ ਵੱਖ ਧਾਰਾ ਦੇ ਨਾਲ ਥਾਣਾ ਸਿਟੀ ਕਪੂਥਲਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਮੁਕੇਸ਼ ਆਨੰਦ ਪਿਛਲੀ ਕਾਫੀ ਸਾਲਾਂ ਤੋ ਐਲਆਈਸੀ ਦੇ ਵਿਚ ਕੰਮ ਕਰ ਰਹੇ ਹਨ। ਜਦ  ਕਿ ਉਹਨਾਂ ਦਾ ਪਰਿਵਾਰ ਕਾਫੀ ਸਮੇਂ ਤੋ ਵਿਦੇਸ਼ ਵਿਚ ਰਹਿ ਰਿਹਾ ਹੈ । ਸਾਰੇ ਪਰਿਵਾਰ ਦੇ ਖਿਲਾਫ ਜਦੋ ਦਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਉਸ ਸਮੇਂ ਤੋਂ ਹੀ ਇਹ ਮਾਮਲਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁਕੇਸ਼ ਆਨੰਦ ਦੀ ਗੱਲ ਕਰੀਏ ਤਾਂ 37 ਸਾਲਾ ਤੋਂ ਐਲ ਆਈ ਸੀ ਵਿਚ ਡਵੈਲਪਮੈਂਟ ਅਫਸਰ ਦੀ ਨੋਕਰੀ ਕਰ ਰਹੇ ਹਨ ਤੇ ਅੱਜ ਤੱਕ ਕੋਈ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਨਹੀ ਆਇਆ ਹੈ। ਕਿ ਮੁਕੇਸ਼ ਆਨੰਦ ਵਲੋ ਕਿਸੇ ਵੀ ਵਿਅਕਤੀ ਨਾਲ ਧੋਖਾਧੜੀ ਕੀਤੀ ਹੋਵੇ। ਦੂਜੇ ਪਾਸੇ ਇਸ ਮਾਮਲੇ ਵਿੱਚ ਅਜੇ ਤਕ ਕਿਸੇ ਵੀ ਵਿਅਕਤੀ ਦੀ ਗਿਰਫਤਾਰੀ ਨਹੀ ਹੋਈ ਹੈ । ਬੀਤੇ ਦਿਨੀ ਮੁਕੇਸ਼ ਆਨੰਦ ਅਤੇ ਉਸਦੀ ਪਤਨੀ  ਰੰਜੂਬਾਲਾ  ਆਨੰਦ ਨੇ ਅਪਣੀ ਫੇਸਬੁੱਕ ਆਈਡੀ ਤੇ ਸੋਸ਼ਲ ਮੀਡੀਆ ਦੇ ਲਿਖਤੀ ਪੇਪਰ ਅਤੇ 3,4 ਵੀਡੀਓ ਵਾਇਰਲ ਕੀਤੀਆਂ ਹਨ। ਜਿਸ ਵਿਚ ਉਹਨਾ  ਵਲੋ ਆਪਣੇ ਆਪ ਨੂੰ ਬੇਕਸੂਰ ਦੱਸਿਆ ਜਾ ਰਿਹਾ ਹੈ । ਵਾਇਰਲ ਵੀਡੀਓ ਵਿਚ ਮੁਕੇਸ਼ ਆਨੰਦ ਨੇ ਜਿਲਾ ਪੁਲਿਸ ਨੂੰ ਅਪੀਲ ਕੀਤੀ ਕੀ ਇਸ ਮਾਮਲੇ ਦੀ ਚੰਗੀ ਤਰਾ ਦਾ ਜਾਚ ਕੀਤੀ ਜਾਵੇ। ਕਿਸੇ ਵੀ
ਕਿਸਮ ਦਾ ਜੌ ਵੀ ਲੈਣ ਦੇਣ ਹੈ ਉਹ ਮੇਰਾ ਅਤੇ ਵਿਰਕਮ ਆਨੰਦ ਪੁੱਤਰ ਨਰੇਸ਼ ਆਨੰਦ ਵਾਸੀ ਮਾਲ  ਰੋਡ ਕਪੂਰਥਲਾ ਦਾ ਹੈ। ਹੁਣ ਤਕ ਜੌ ਵੀ ਲੈਣ ਦੇਣ ਹੋਇਆ ਹੈ ਉੱਹ ਵਿਕਰਮ ਆਨੰਦ ਦੀ ਸਹਿਮਤੀ ਨਾਲ ਹੋਇਆ ਹੈ। ਪਰ ਹੁਣ ਉਸ ਨੇ ਆਪਣੇ ਪਾਰਿਵਾਰਿਕ  ਮੈਂਬਰਾ ਨਾਲ ਮਿਲ ਕੇ ਮੇੇਰੇ ਅਤੇ ਮੇਰੇ ਪਾਰਿਵਾਰ ਦੇ ਮੈਬਰਾਂ ਦੇ ਖਿਲਾਫ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਹੈ। ਵੀਡਿਓ ਵਿਚ ਅੱਗੇ  ਬੋਲਦਿਆ ਹੋਇਆ ਮੁਕੇਸ਼ ਆਨੰਦ ਨੇ ਕਿਹਾ ਕਿ  ਜਦੋਂ ਮੈਂ ਕੇਨੇਰਾ ਬੈਂਕ ਵਿਚ ਤੁਹਾਡੀ ਮਾਤਾ ਦੇ ਨਾਮ ਦਾ ਲਾਕਰ ਵਿਕਰਮ ਆਨੰਦ ਅਤੇ ਉਸ ਦੀ ਪਤਨੀ ਦੇ ਨਾਮ ਦੇ ਕਰਵਾ ਦਿੱਤਾ ਸੀ ਓਦੋਂ ਮੈਂ ਸਹੀ ਸੀ। ਮੁਕੇਸ਼ ਆਨੰਦ ਨੇ ਕਿਹਾ ਕਿ 1 ਕਰੋੜ 29 ਲੱਖ ਮੇਰਾ ਐੱਲ ਆਈ ਸੀ ਨੇ ਸੀਜ਼ ਕੀਤਾ ਹੈ ਓਹ ਵੀ ਤਹਾਨੂੰ  ਹੀ ਮਿਲਣਾ ਹੈ। ਅਤੇ 1 ਕੋਠੀ ਜਿਸ ਦਾ ਮੁੱਲ 1 ਕਰੋੜ ਤੋ ਵੀ ਜਿਆਦਾ ਹੈ ਪਰ ਤੁਸੀ ਉਸ ਜਗਾ ਦਾ ਮੁੱਲ 28 ਲੱਖ ਸ਼ੋ ਕਰਕੇ ਉਸ ਜਗਾ ਦੀ ਰਿਜਸਟਰੀ ਕਰਵਾ ਲਈ ਹੈ ਕਿ ਉੱਹ ਸਹੀ ਕੀਤਾ ਤੁਸੀ ? ਇਹ ਸਰਕਾਰ ਨਾਲ ਅਤੇ ਮੇੇਰੇ ਨਾਲ ਧੋਖਾਧੜੀ ਨਹੀ ਹੈ ? ਮੇਰੇ ਦਫਤਰ ਵਿਚ ਜੌ ਵੀ ਸਾਰਾ ਸਮਾਨ ਪਿਆ ਸੀ ਉੱਹ ਤੁਸੀ ਲੋਕਾ ਨੇ ਪਤਾ ਨਹੀਂ ਕਿੱਥੇ ਗਾਇਬ ਕਰ ਦਿੱਤਾ । ਉਸ ਦਾ ਹਿਸਾਬ ਕੌਣ ਦੇਵੇਗਾ । ਮੁਕੇਸ਼  ਆਨੰਦ ਨੇ ਵਿਕਰਮ ਆਨੰਦ ਨੂੰ ਕਿਹਾ ਕਿ ਮੇਰੇ ਨਾਲ ਬੈਠ ਕੇ ਹਿਸਾਬ ਕਰ ਲੈ ਮੈ ਪੈਸੇ ਦੇਣ ਨੂੰ ਤਿਆਰ ਹਾਂ ਪਰ ਜਿਹੜੇ ਪੈਸੇ ਮੈਂ ਪਹਿਲਾ ਤਹਾਨੂੰ ਦੇ ਚੁੱਕਾ ਹਾਂ  ਉਸ ਦਾ ਵੀ ਹਿਸਾਬ ਕਰ ਲਵੋ । ਮੁਕੇਸ਼ ਆਨੰਦ ਨੇ ਪੁਲਸ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਮੇਰੀ ਮੱਦਦ ਕੀਤੀ ਜਾਵੇ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿੱਚ ਵੀ ਮੇਰੀ ਮਦਦ ਕੀਤੀ ਜਾਵੇ। ਸਕੂਲ ਦੇ ਪ੍ਰਿਸੀਪਲ ਸੇਖੋਂ ਨਾਲ ਮੇਰਾ ਕੋਈ ਲੈਣ ਦੇਣ ਨਹੀ ਸੀ ਫਿਰ ਉਸ ਵਿਅਕਤੀ ਦੇ ਨਾਮ ਦੇ ਰਿਜਸਟਰੀ ਕਿੰਵੇ ਹੋ ਗਈ। ਉਸ ਜਗ੍ਹਾ ਦੀ ਪਾਵਰ ਆਫ ਅਟਾਰਨੀ ਅਸੀ ਤਹਾਨੂੰ ਦਿਤੀ ਸੀ। ਉੱਹ ਉਸ ਜਗਾ ਵਿਚ ਰਹਿਣ ਦੇ ਲਈ ਸੀ।ਪਰ ਤੁਸੀ ਲੋਕਾ ਨੇ  ਕੁਝ ਉੱਚ ਅਧਿਕਾਰੀਆਂ ਨਾਲ ਮਿਲ ਕਿ ਉਸ ਜਗਾ ਦੀ ਰਿਜਸਟਰੀ ਧੋਖੇ ਨਾਲ ਕਰਵਾ ਲਈ। ਬਾਕੀ ਆਉਣ ਵਾਲੇ ਦਿਨਾਂ ਵਿਚ ਮੈਂ ਫਿਰ ਸਾਰੇ ਪੇਪਰ ਲਾਈਵ ਹੋ ਕੇ ਪੇਸ਼ ਕਰਗਾ। ਮਕੇਸ਼ ਆਂਨੰਦ ਨੇ ਆਖਿਰ ਵਿਚ ਕਿਹਾ ਕਿ ਮੇਰੀ ਪਤਨੀ, ਪੁੱਤਰ ਅਤੇ ਪੁੱਤਰੀ ਦਾ ਇਸ ਮਾਮਲੇ ਵਿਚ ਕੋਈ ਵੀ ਲੈਣ ਦੇਣ ਨਹੀਂ ਹੈ ਉਨਾਂ ਦੇ ਉਪਰ ਦਰਜ਼ ਕੀਤਾ ਮਾਮਲਾ ਬਿਲਕੁਲ ਨਜਾਇਜ ਹੈ ਉਹ ਬੇਕਸੂਰ ਹਨ।

Advertisements

ਰੰਜੁਬਾਲਾ ਆਨੰਦ ਦੀ ਫੇਸਬੁੱਕ ਆਈਡੀ ਦੀ ਵੀਡਿਉ ਮੁਤਾਬਿਕ

ਦੂਜੇ ਪਾਸੇ  ਰੰਜੁਬਾਲਾ ਆਨੰਦ ਨੇ ਅਪਣੀ ਫੇਸਬੁੱਕ ਆਈਡੀ ਤੇ ਇਕ ਵੀਡਿਓ ਵਾਇਰਲ ਕੀਤੀ ਹੈ। ਜਿਸ ਵਿਚ ਉਹਨਾਂ ਨੇ ਕਿਹਾ ਕਿ ਜੌ ਪਿਛਲੇ ਦਿਨੀ ਮੇਰੇ ਅਤੇ ਮੇਰੇ ਪਤੀ, ਪੁੱਤਰ,ਪੁੱਤਰੀ ਉੱਤੇ  ਧੋਖਾਖਾਧੜੀ ਦਾ ਮਾਮਲਾ ਵਿਕਰਮ ਆਂਨੰਦ ਵਲੋ ਦਰਜ਼ ਕਰਵਾਇਆ ਗਿਆ ਹੈ ਉਹ ਬਿਲਕੁਲ ਗਲਤ ਅਤੇ ਝੂਠ ਹੈ।ਰੰਜੂ ਬਾਲਾ ਨੇ ਕਿਹਾ ਕਿ ਵਿਕਰਮ ਆਨੰਦ ਨੇ ਸਾਡੇ ਨਾਲ ਧੋਖਾ ਕੀਤਾ ਹੈ। ਮੇਰੀ ਕੋਠੀ ਦੇ ਪੇਪਰ ਜੌ ਮੇਰੇ ਨਾਮ ਤੇ ਸੀ । ਉਸ ਦੇ ਪੇਪਰ ਸਾਨੂੰ ਕੋਈ ਹੋਰ ਦਿਖਾਏ ਗਏ ਅਤੇ ਬਾਅਦ ਪੇਪਰ ਬਦਲ ਕੇ ਉਸ ਉਪਰ ਮੇਰੇ ਕੋਲੋ ਹਸਤਾਖਰ ਕਰਵਾ ਲਏ  ਅਤੇ ਮੇਰੇ ਕੋੋੋਠੀ ਦੀ ਰਿਜਸਟਰੀ ਆਪਣੇ ਸਕੂਲ ਦੇ
ਪ੍ਰਿੰਸੀਪਲ ਸੇਖੋਂ ਦੇ ਨਾਮ ਕਰਵਾ ਦਿੱਤੀ ਹੈ ਰੰਜੁਬਾਲਾ ਨੇ ਵੀਡਿਓ ਵਿਚ ਦਸਿਆ ਕਿ ਉਸ ਦਾ 50 ਲੱਖ ਦੇ ਕਰੀਬ ਗੋਲਡ ਅਤੇ 35 ਪਾਲਿਸੀਆਂ ਜੋਂ ਅਸੀ ਪਹਿਲਾ ਵੀ ਵਿਕਰਮ ਆਨੰਦ ਨੂੰ ਦੇ  ਚੁੱਕੇ ਹਾਂ। ਉਸ ਦਾ ਕੋਈ ਹਿਸਾਬ ਨਹੀਂ ?  ਧੋਖਾ ਅਸੀ ਨਹੀ ਬਲਕਿ ਵਿਕਰਮ ਆਨੰਦ ਅਤੇ ਉਸ ਦੀ ਪਤਨੀ ਰੁਚੀ ਆਨੰਦ ਨੇ ਸਾਡੇ ਨਾਲ ਕੀਤਾ ਹੈ ।ਰੰਜੁਬਾਲਾ ਨੇ ਵੀਡਿਓ ਵਿਚ ਬੋਲਿਆ ਕਿ ਮੇਰੇ ਬੱਚੇ ਪਿਛਲੇ 10 ਤੋ 12 ਸਾਲ ਤੋ ਵਿਦੇਸ਼ ਵਿਚ ਰਹਿ ਰਹੇ ਹਨ । ਉਨਾਂ ਦਾ ਨਾਮ ਕਿਊ ਦਿੱਤਾ ਗਿਆ । ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਕਰਦੇ ਹਾਂ ਕਿ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਅਤੇ ਸਾਡੇ ਉਪਰ ਜੌ ਪਰਚਾ ਦਰਜ ਹੋਇਆ ਹੈ ਉਸ ਨੂੰ ਰੱਦ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਸਾਨੂੰ ਪੁਲਸ ਦੇ ਉੱਚ ਅਧਿਕਾਰੀਆਂ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਸਾਨੂੰ ਇਨਸਾਫ਼ ਦਿਵਾਉਣ ਵਿੱਚ ਸਾਡੀ ਮਦਦ ਕਰਨਗੇ।ਆਖਿਰ  ਵਿਚ ਵੀਡਿਓ ਚ ਰੰਜੂ ਬਾਲਾ ਆਨੰਦ ਨੇ ਬੋਲਿਆ ਕਿ ਮੇਰੇ ਪਤੀ ਨੇ ਹਮੇਸ਼ਾ ਹੀ ਲੋਕਾ ਦਾ ਸਾਥ ਦਿੱਤਾ ਹੈ ਉਨ੍ਹਾਂ ਦੀ ਬੈਕ ਗਰਾਉਂਡ ਸਭ ਨੂੰ ਪਤਾ ਹੈ। ਜਿਸ ਦਿਨ ਤੋ ਮੇਰੇ ਪਤੀ ਦੇ ਅਤੇ ਸਾਡੇ ਤੇ ਵਿਕਰਮ ਆਨੰਦ ਵਲੋ ਝੂਠਾ ਮਾਮਲਾ ਦਰਜ ਕਰਵਾਇਆ ਹੈ ਉਸ ਦਿਨ ਤੋ ਮੇਰੇ ਪਤੀ ਸਿਹਤ ਠੀਕ ਨਹੀਂ ਹੈ। ਜੇਕਰ ਉਣਾ ਕੁਝ ਹੋ ਗਿਆ ਉਸ ਦੇ ਜੁੰਮੇਵਾਰ ਵਿਕਰਮ ਆਨੰਦ,ਰੁਚੀ ਆਨੰਦ, ਅਤੇ ਵਿਕਰਮ ਦਾ ਸੁਹਰਾ ਹੋਵੇਗਾ। ਵੀਡਿਓ ਵਿਚ ਉਨ੍ਹਾਂ ਨੇ ਸ਼ਹਿਰ ਵਾਸੀਆਂ ਕੋਲੋ ਮਦਦ ਮੰਗੀ ਹੈ ਕਿ ਉੱਹ ਸਾਡਾ ਸਾਥ ਦੇਣ ਅਤੇ ਸਾਨੂੰ ਇਨਸਾਫ਼ ਦਿਵਾਉਣ ਵਿੱਚ ਸਾਡੀ ਮਦਦ ਕਰਨ।ਇਸ ਸੰਬੰਧੀ ਦੂਜੇ ਪੱਖ ਵਿਕਰਮ ਆਨੰਦ ਨਾਲ ਓਹਨਾ ਦਾ ਪੱਖ ਜਾਨਣ ਲਈ 2 ਵਾਰ ਫੋਨ ਤੇ ਸੰਪਰਕ ਕੀਤਾ ਤੇ ਓਹਨਾ ਨੇ ਕਿਹਾ ਕਿ ਮੈਂ ਕਾਰੋਬਾਰ ਦੇ ਸਿਲਸਿਲੇ ਚ ਵਿਅਸਤ ਹੈ ਤੇ ਇਕ ਦੋ ਦਿਨ ਤੱਕ ਫ੍ਰੀ ਹੋਕੇ ਮਿਲੂਗਾ 

LEAVE A REPLY

Please enter your comment!
Please enter your name here