ਯੂਟਿਊਬਰ ਸੁਖਜਿੰਦਰ ਸਿੰਘ ਲੋਪੋਂ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅੱਤਵਾਦੀ ਅਰਸ਼ਦੀਪ ਡੱਲਾ ਨਾਲ ਸੰਬੰਧ ਦਾ ਸ਼ੱਕ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਯੂ-ਟਿਊਬ ਤੇ ਆਪਣਾ ਇੱਕ ਚੈਨਲ ਬਣਾ ਕੇ ਸੂਬੇ ਵਿੱਚ ਖੇਤੀਬਾੜੀ ਅਤੇ ਉਸਦੇ ਸਹਾਇਕ ਧੰਦਿਆਂ ਉੱਤੇ ਬਲਾਗ ਬਣਾਉਣ ਵਾਲੇ ਸੁਖਜਿੰਦਰ ਸਿੰਘ ਲੋਪੋਂ ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਲੋਪੋਂ ਖਿਲਾਫ਼ ਜ਼ਬਰਨ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਲੋਪੋਂ ਨੂੰ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਸੀ।

Advertisements

ਉਸ ਨੇ ਇੱਕ ਬਲਾਗ ਬਣਾਇਆ ਸੀ ਜਿਸ ਵਿੱਚ ਪੰਜਾਬ ਦੇ ਹਾਰਸ ਬ੍ਰੀਡਰਜ਼ ਵੱਲੋਂ ਘੋੜਿਆਂ ਦੀਆਂ ਕੀਮਤਾਂ ਨੂੰ ਵਧਾ-ਚੜ੍ਹਾ ਕੇ ਦੱਸਣ ਸੰਬੰਧੀ ਆਪਣੀਆਂ ਟਿੱਪਣੀਆਂ ਕੀਤੀਆਂ ਸਨ। ਬਲਾਗ ਤੋਂ ਵਿਵਾਦ ਪੈਦਾ ਹੋਣ ਤੋਂ ਬਾਅਦ ਲੋਪੋਂ ਵਲੋਂ ਹਾਰਸ ਬ੍ਰੀਡਰਜ਼ ਦੇ ਸਾਹਮਣੇ ਮੁਆਫ਼ੀ ਮੰਗੀ ਗਈ ਸੀ। ਉਸੇ ਮੁਆਫ਼ੀ ਵਾਲੀ ਵੀਡੀਓ ਤੇ ਭਾਰਤ ਵੱਲੋਂ ਐਲਾਨੇ ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਵੱਲੋਂ ਪੋਸਟ ਕੀਤੀ ਗਈ ਸੀ। ਸੂਤਰਾਂ ਅਨੁਸਾਰ ਇਸ ਪੋਸਟ ਤੋਂ ਬਾਅਦ ਐੱਸ.ਐੱਸ.ਓ.ਸੀ. ਵੱਲੋਂ ਲੋਪੋਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਲੋਪੋਂ ਦਾ ਅਰਸ਼ ਡੱਲਾ ਨਾਲ ਸੰਬੰਧ ਹਨ ।

LEAVE A REPLY

Please enter your comment!
Please enter your name here