ਭਾਰਤੀ ਹਵਾਈ ਫ਼ੌਜ ਦਾ ਜ਼ਹਾਜ ਹੋਇਆ ਹਾਦਸਾਗ੍ਰਸਤ, ਮਹਿਲਾ ਪਾਇਲਟ ਅਤੇ ਟ੍ਰੇਨਰ ਬਾਲ-ਬਾਲ ਬੱਚੇ

ਕਰਨਾਟਕ (ਦ ਸਟੈਲਰ ਨਿਊਜ਼)। ਕਰਨਾਟਕ  ਦੇ ਚਾਮਰਾਜਨਗਰ ਵਿੱਚ ਭਾਰਤੀ ਹਵਾਈ ਫ਼ੌਜ ਦਾ ਇੱਕ ਟ੍ਰੇਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਪਾਇਲਟ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭਾਰਤੀ ਹਵਾਈ ਫ਼ੌਜ ਨੇ ਸ਼ੋਸ਼ਲ ਮੀਡੀਆ ਅਕਾਊਂਟ ਟਵਿੱਟਰ ਤੇ ਇਸ ਹਾਦਸੇ ਨਾਲ ਜੁੜੀ ਖ਼ਬਰ ਸਾਂਝੀ ਕੀਤੀ ਹੈ। ਹਵਾਈ ਫ਼ੌਜ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਭਾਰਤੀ ਹਵਾਈ ਫ਼ੌਜ ਦਾ ਕਿਰਨ ਟ੍ਰੇਨਰ ਜਹਾਜ਼ ਕਰਨਾਟਕ ਦੇ ਚਮਰਾਜਨਗਰ ਦੇ ਮਕਾਲੀ ਪਿੰਡ ਕੋਲ ਸਿਖਲਾਈ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ।

Advertisements

ਜਹਾਜ਼ ਵਿੱਚ ਮੌਜੂਦ ਮਹਿਲਾ ਪਾਇਲਟ ਸਮੇਂਤ ਦੋਵੇਂ ਪਾਇਲਟ ਸੁਰੱਖਿਅਤ ਹਨ। ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਪਿੰਡ ਵਿੱਚ ਭਾਰਤੀ ਹਵਾਈ ਫ਼ੌਜ ਦੇ ਅਪਾਚੇ ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਗਈ ਸੀ। ਹੈਲੀਕਾਪਟਰ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਤੋਂ ਬਾਅਦ ਇਸ ਦੀ ਲੈਂਡਿੰਗ ਕਰਵਾਈ ਗਈ ਸੀ। ਹਾਦਸੇ ਦਾ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।

LEAVE A REPLY

Please enter your comment!
Please enter your name here