ਨਗਰ ਕੌਂਸਲ ਦੇ ਸੀਨੀਅਰ ਅਤੇ ਮੀਤ ਪ੍ਧਾਨ ਦੀ ਚੋਣ ਆਪ ਸਰਕਾਰ ਜਾਣਬੁੱਝ ਵਾਰ-ਵਾਰ ਰੱਦ ਕਰਵਾ ਰਹੀ: ਪ੍ਧਾਨ ਸੰਜੇ ਵਰਮਾ ਬੇਲੇ ਵਾਲੇ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ: ਨਗਰ ਕੌਂਸਲ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ਕਿ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਧਾਨ ਦੀ ਚੋਣ ਦੋ ਵਾਰ ਰੱਦ ਕਰਵਾਈ ਗਈ ਹੈ। ਜੋਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਧੱਕਾਸ਼ਾਹੀ ਹੈ। ਉਨ੍ਹਾਂ ਕਿਹਾ ਨਗਰ ਕੌਂਸਲ ਰੂਪਨਗਰ ਉਤੇ ਕਾਂਗਰਸ ਪਾਰਟੀ ਦਾ ਕਬਜਾ ਹੈ , ਇਸ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕਹਿਣ ਤੇ ਜਿਲਾ ਪ੍ਸ਼ਾਸਨ ਜਾਣ ਬੁੱਝ ਕੇ ਚੋਣ ਨਹੀਂ ਕਰਵਾ ਰਿਹਾ ਅਤੇ ਦੋ ਵਾਰ ਚੋਣ ਰੱਦ ਹੋ ਚੁੱਕੀ ਹੈ।

Advertisements

ਤੀਸਰੀ ਵਾਰ ਚੋਣ ਰੱਦ ਕੀਤੀ ਤਾਂ ਹਾਈਕੋਰਟ ਜਾਣ ਦੀ ਚੇਤਾਵਨੀ ਦਿੱਤੀ

ਪ੍ਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਧੱਕੇ ਦੇ ਨਾਲ ਨਗਰ ਕੌਂਸਲ ਰੂਪਨਗਰ ਦਾ ਸੀਨੀਅਰ ਮੀਤ ਪ੍ਧਾਨ ਤੇ ਮੀਤ ਪ੍ਧਾਨ ਆਪਣੇ ਸਮਰਥਕ ਕੌਂਸਲਰਾਂ ਨੂੰ ਬਣਾਉਣਾ ਚਾਹੁੰਦੀ ਹੈ, ਪਰੰਤੂ ਕਾਂਗਰਸ ਪਾਰਟੀ ਇਸ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਕੌਂਸ਼ਲਰਾਂ ਨੂੰ ਤੋੜਨ ਦਾ ਵੀ ਯਤਨ ਕਰ ਰਹੀ ਹੈ ਪਰ ਕਾਂਗਰਸ ਦੇ ਸਮੂਹ ਕੌਂਸਲਰ ਇੱਕਜੁਟ ਹਨ। ਉਨ੍ਹਾਂ ਕਿਹਾ ਕਿ ਕਰੀਬ 7 ਮਹੀਨੇ ਤੋਂ ਨਗਰ ਕੌਂਸਲ ਰੂਪਨਗਰ ਦੇ ਸੀਨੀਅਰ ਮੀਤ ਪ੍ਧਾਨ ਤੇ ਮੀਤ ਪ੍ਧਾਨ ਦਾ ਅਹੁਦਾ ਖਾਲੀ ਪਿਆ ਹੈ ਅਤੇ ਚੋਣ ਨਹੀਂ ਕਰਵਾਈ ਜਾ ਰਹੀ ਹੈ। ਜਿਸ ਨਾਲ ਸਾਫ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਣਬੁੱਝ ਕੇ ਚੋਣ ਨਹੀਂ ਕਰਵਾ ਰਹੀ ਹੈ ਅਤੇ ਸਰੇਆਮ ਧੱਕਾਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੋ ਬਾਰ ਚੋਣ ਰੱਦ ਚੁੱਕੀ ਹੈ ਅਤੇ ਜੇਕਰ ਅਗਲੀ ਵਾਰ ਚੋਣ ਰੱਦ ਕਰਵਾਈ ਗਈ ਤਾਂ ਉਹ ਚੋਣ ਕਰਵਾਉਣ ਲਈ ਹਾਈਕੋਰਟ ਤੱਕ ਵੀ ਪਹੁੰਚ ਕਰਨਗੇ।

LEAVE A REPLY

Please enter your comment!
Please enter your name here