ਐਸਸੀ ਅਤੇ ਬੀਸੀ ਦੇ ਫਰਜ਼ੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ। ਬੀਤੇ ਦਿਨੀਂ ਕਪੂਰਥਲਾ ਵਿਖੇ ਰਿਜ਼ਰਵੇਸ਼ਨ ਚੋਰ ਫੜੋ ਸਾਂਝੇ ਮੋਰਚੇ ਵੱਲੋਂ ਇੱਕ ਮੰਗ ਪੱਤਰ ਮਾਣ ਯੋਗ ਮੁੱਖ ਮੰਤਰੀ ਪੰਜਾਬ ਦੇ ਨਾਮ ਵਿਕਾਸ ਮੋਮੀ ਸ਼ੌਸਲ ਮੀਡੀਆ ਇੰਚਾਰਜ ਕਪੂਰਥਲਾ ਦੀ ਅਗਵਾਈ ਹੇਠ ਮਾਣ ਯੋਗ ਡੀ.ਸੀ.ਕਪੂਰਥਲਾ ਕਰਨੈਲ ਸਿੰਘ ਨੂੰ ਦਿੱਤਾ ਗਿਆ ਜਿਸ ਵਿਚ ਐਸ ਸੀ ਅਤੇ ਬੀ ਸੀ ਵਰਗ ਦੇ ਫਰਜ਼ੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

Advertisements

ਇਸ ਮੌਕੇ ਐਸ ਸੀ ਸਮਾਜ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੁੱਖ ਤੌਰ ਤੇ ਪਹੁੰਚੇ ਜਿਸ ਵਿਚ ਅਸ਼ਵਨੀ ਧਾਲੀਵਾਲ ਪੰਜਾਬ ਪ੍ਰਧਾਨ ਅੰਬੇਡਕਰ ਦਲਿਤ ਸੈਨਾ,ਚੇਅਰਮੈਨ ਪੰਜਾਬ ਪੁਰਸ਼ੋਤਮ ਸੌਂਧੀ, ਰੋਸ਼ਨ ਸੱਭਰਵਾਲ ਕੌਮੀ ਪ੍ਰਧਾਨ ਵਾਲਮੀਕਿ ਸੰਘਰਸ਼ ਮੋਰਚਾ,ਮਹਿੰਦਰ ਸਿੰਘ ਬਲੇਰ ਮੇਂਬਰ ਭਾਜਪਾ ਐਸ ਸੀ ਮੋਰਚਾ ਪੰਜਾਬ, ਭਗਵਾਨ ਵਾਲਮੀਕਿ ਜੀ ਐਕਸ਼ਨ ਫੋਰਸ ਤੋਂ ਧਰਮਿੰਦਰ ਨੰਗਲ,ਭਾਰਤੀ ਅੰਬੇਡਕਰ ਮਿਸ਼ਨ ਤੋਂ ਅਰੁਣ ਸੱਭਰਵਾਲ,ਅੰਤਿਮ ਖੌਂਸਲਾ ਸ਼ਾਮਿਲ ਹੋਏ ਮੋਮੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਹੋਏ ਐਸ ਸੀ ਸਮਾਜ ਨਾਲ ਵੱਡੇ ਘਪਲੇ ਦਾ ਮਾਨ ਸਰਕਾਰ ਨੇ ਜੋ ਐਕਸ਼ਨ ਲੈਣ ਦਾ ਫੈਸਲਾ ਲਿਆ ਹੈ ਉਹ ਸ਼ਲਾਘਾਯੋਗ ਹੈ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਹਨਾਂ ਰਿਜ਼ਰਵੇਸ਼ਨ ਚੋਰਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅੱਤੇ ਇੰਨਾ ਦੇ ਨਾਮ ਵੀ ਜਨਤਕ ਕੀਤੇ ਜਾਣ ਅਤੇ ਨੌਕਰੀ ਦੌਰਾਨ  ਬਣਾਈ ਪ੍ਰਾਪਰਟੀ ਵੀ ਕੁਰਕ ਕੀਤੀ ਜਾਵੇ ਇਸ ਮੌਕੇ ਉਨ੍ਹਾਂ ਨਾਲ ਅਸ਼ਵਨੀ ਗਿੱਲ, ਬਲਕਾਰ ਸਹੋਤਾ, ਸਾਬੀ ਲੰਕੇਸ਼, ਮਨਜੀਤ ਸਹੋਤਾ,ਜੱਸਾ ਨਕੋਦਰੀਆ ਜਸਵਿੰਦਰ ਪਾਲ ਉੱਘੀ ,ਅਰਜਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here