ਪ੍ਰੇਮੀ ਨੇ ਹੀ ਦਿੱਤੀ ਪ੍ਰੇਮਿਕਾ ਨੂੰ ਦਰਦਨਾਕ ਮੌਤ, ਸੈਕੜੇ ਟੁੱਕੜੇ ਕਰ ਕੂਕਰ ਵਿੱਚ ਬਣਾਈ ਗ੍ਰੇਵੀ

ਮੁੰਬਈ (ਦ ਸਟੈਲਰ ਨਿਊਜ਼)। ਮੁੰਬਈ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 55 ਸਾਲਾਂ ਪ੍ਰੇਮੀ ਨੇ ਆਪਣੇ ਤੋਂ 23 ਸਾਲ ਛੋਟੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ।  ਕੱਤਲ ਕਰਨ ਤੋਂ ਬਾਅਦ ਉਸਦੀ ਲਾਸ਼ ਦੇ ਸੈਕੜੇਂ ਟੁਕੜੇ ਕੀਤੇ ਅਤੇ ਟੁੱਕਿਆਂ ਨੂੰ ਕੂਕਰ ਵਿੱਚ ਉਬਾਲ ਦਿੱਤਾ। ਉਬਾਲਣ ਤੋਂ ਬਾਅਦ ਮਿਕਸਰ ਵਿੱਚ ਟੁੱਕੜਿਆਂ ਨੂੰ ਪੀਸ ਕੇ ਗ੍ਰੇਵੀ ਬਣਾ ਲਈ।

Advertisements

ਮੁੰਬਈ ਦੇ ਨਾਲ ਲੱਗਦੇ ਮੀਰਾ ਰੋਡ ਉਤੇ ਗੀਤਾ ਨਗਰ ਫੇਜ਼ 7, ਮੀਰਾ ਰੋਡ ਈਸਟ ਦੇ ਜੇ ਵਿੰਗ ਦੇ ਕਮਰਾ ਨੰਬਰ 704 ਵਿੱਚ ਰਹਿਣ ਵਾਲੇ 55 ਸਾਲਾ ਮਨੋਜ ਸਾਨੇ ਨੇ ਆਪਣੇ ਤੋਂ 23 ਸਾਲ ਛੋਟੀ ਪ੍ਰੇਮਿਕਾ ਸਰਸਵਤੀ ਵੈਧ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੂਤਰਾਂ ਨੇ ਦੱਸਿਆਂ ਕਿ ਪ੍ਰੇਮਿਕਾ ਦੇ ਚਰਿੱਤਰ ਤੇ ਸ਼ੱਕ ਕਰਕੇ ਉਹ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਸੀ। ਨਯਾ ਨਗਰ ਪੁਲਿਸ ਨੇ ਘਟਨਾ ਸਥਾਨ ਤੋਂ ਰਸੋਈ ਦਾ ਕੁੱਝ ਸਮਾਨ ਅਤੇ ਲਾਸ਼ ਨੂੰ ਕਤਲ ਕਰਨ ਅਤੇ ਟੁਕੜੇ-ਟੁਕੜੇ ਕਰਨ ਲਈ ਵਰਤਿਆ ਜਾਣ ਵਾਲੇ ਸਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਕੇਸ ਦਰਜ ਕਰ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here