ਟਰੱਕ ਤੇ ਕਾਰ ਵਿਚਕਾਰ ਹੋਈ ਟੱਕਰ, 3 ਦੋਸਤਾਂ ਦੀ ਮੌਤ

ਬਿਹਾਰ (ਦ ਸਟੈਲਰ ਨਿਊਜ਼)। ਬਿਹਾਰ ਦੇ ਗੋਪਾਲਪੁਰ ਵਿੱਚ ਇੱਕ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਮਨੋਜ ਯਾਦਵ ਉਮਰ 30 ਸਾਲਾਂ ਵਾਸੀ ਭਵਾਨੀਪੁਰ, ਕੈਪੀਸਟਰ ਯਾਦਵ ਉਮਰ 32 ਸਾਲਾਂ ਤੇ ਪ੍ਰਭਾਕਰ ਯਾਦਵ ਉਮਰ 28 ਸਾਲਾਂ ਵਾਸੀ ਖਗੜੀਆ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਦੋਸਤ ਕਾਰ ਵਿੱਚ ਸਵਾਰ ਹੋ ਕੇ ਪੂਰਨੀਆ ਤੋਂ ਆ ਰਹੇ ਸਨ ਤੇ ਜਦੋਂ ਉਹ ਮੱਖਣਪੁਰ ਨੇੜੇ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਗਈ ਤੇ ਖੜ੍ਹੇ ਮਿੰਨੀ ਟਰੱਕ ਨਾਲ ਟਕਰਾ ਗਈ।

Advertisements

ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਾਰ ਦੀ ਛੱਤ ਉੱਡ ਗਈ ਤੇ ਕਾਰ ਵਿੱਚ ਸਵਾਰ ਤਿੰਨ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here