ਆਪ ਆਗੂਆਂ ਨੇ ਉਹਨਾ ਨੌਜਵਾਨਾਂ ‘ਤੇ ਸ਼ਿਕੰਜਾ ਕੱਸਣ ਲਈ ਕਿਹਾ, ਜੋ ਬਿਨਾ ਵਜ੍ਹਾ ਬੁਲਟ ਮੋਟਰਸਾਈਕਲਾਂ ‘ਤੇ ਪਟਾਕੇ ਮਾਰ ਕੇ ਮਾਹੌਲ ਖਰਾਬ ਕਰਦੇ ਹਨ

ਕਪੂਰਥਲਾ (ਦ ਸੱਟੈਲਰ ਨਿਊਜ਼), ਗੌਰਵ ਮੜੀਆ: ਕਪੂਰਥਲਾ ਵਿੱਚ ਟਰੈਫਿਕ ਪ੍ਰਬੰਧਾਂ ਨੂੰ ਲੈਕੇ ‘ਆਪ’ ਆਗੂਆਂ ਪਰਵਿੰਦਰ ਸਿੰਘ ਢੋਟ,ਕੰਵਰ ਇਕਬਾਲ ਸਿੰਘ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਸੋਹੀ ਅਤੇ ਸੇਵਾਮੁਕਤ ਡੀ.ਐਸ.ਪੀ ਕਰਨੈਲ ਸਿੰਘ ਨੇ ਡੀ.ਐਸ.ਪੀ ਟ੍ਰੈਫਿਕ ਹਰਪ੍ਰੀਤ ਸਿੰਘ ਨਾਲ ਇਕ ਖ਼ਾਸ ਮੁਲਾਕਾਤ ਕੀਤੀ ਅਤੇ ਡੀ.ਐਸ.ਪੀ ਨੇ ਟ੍ਰੈਫਿਕ ਨੂੰ ਉਹਨਾ ਨੌਜਵਾਨਾਂ ‘ਤੇ ਸ਼ਿਕੰਜਾ ਕੱਸਣ ਲਈ ਕਿਹਾ ਜੋ ਬਿਨਾ ਵਜ੍ਹਾ ਬੁਲਟ ਮੋਟਰਸਾਈਕਲਾਂ ‘ਤੇ ਪਟਾਕੇ ਮਾਰ ਕੇ ਮਾਹੌਲ ਖਰਾਬ ਕਰਦੇ ਹਨ ਅਤੇ ਇਸ ਦੇ ਨਾਲ ਹੀ ਬੁਲੇਟ ਮੋਟਰਸਾਈਕਲਾਂ ‘ਚ ਅਜਿਹੀਆਂ ਗੈਰ-ਕਾਨੂੰਨੀ ਤਕਨੀਕੀ ਸੈਟਿੰਗਾਂ ਕਰਨ ਵਾਲਿਆਂ ਨੂੰ ਚਿਤਾਵਨੀ ਦੇਣ ਲਈ ਕਿਹਾ, ਜਿਸ ਨਾਲ ਇਕ ਪਾਸੇ ਆਵਾਜ਼ ਪ੍ਰਦੂਸ਼ਣ ‘ਤੇ ਰੋਕ ਲੱਗੇਗੀ ਅਤੇ ਨਾਲ ਹੀ ਇਸ ਕਾਰਨ ਹੋਣ ਵਾਲੀ ਹੁਲੜਬਾਜੀ ‘ਤੇ ਵੀ ਰੋਕ ਲੱਗੇਗੀ।ਇਸ ਦੇ ਨਾਲ ਹੀ ‘ਆਪ’ ਆਗੂਆਂ ਨੇ ਡੀ.ਐਸ.ਪੀ ਨਾਲ ਸ਼ਹਿਰ ਦੇ ਵੱਖ-ਵੱਖ ਟ੍ਰੈਫਿਕ ਪੁਆਇੰਟਾਂ ਮੁੱਖ ਤੌਰ ‘ਤੇ ਬੱਸ ਸਟੈਂਡ ਰੋਡ, ਸਦਰ ਬਾਜ਼ਾਰ, ਕਾਂਜਲੀ ਰੋਡ ‘ਤੇ ਟਰੈਫਿਕ ਵਿਵਸਥਾ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਯੋਜਨਾ ‘ਤੇ ਚਰਚਾ ਕੀਤੀ ।

Advertisements

ਉਹਨਾ ਕਿਹਾ ਕਿ ਸ਼ਹਿਰ ਦੇ ਡੀ.ਸੀ.ਚੌਕ ਅਤੇ ਚਾਰਬੱਤੀ ਚੌਂਕ ਵਿਖੇ ਲੱਗੀਆਂ ਟ੍ਰੈਫਿਕ ਲਾਈਟਾਂ ‘ਤੇ ਟ੍ਰੈਫਿਕ ਨੂੰ ਹੋਰ ਵਧੀਆਂ ਢੰਗ ਨਾਲ ਚਲਾਉਣ ਲਈ ਆਮ ਲੋਕਾਂ ਦੀ ਰਾਏ ਲਈ ਜਾਵੇ ਤਾਂ ਜੋ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਮ ਤੋਂ ਬਚਿਆ ਜਾ ਸਕੇ।ਆਪ ਆਗੂਆਂ ਨੇ ਕਿਹਾ ਕਿ ਡੀ.ਐੱਸ.ਪੀ ਟ੍ਰੈਫਿਕ ਹਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਵੀ ਕਪੂਰਥਲਾ ‘ਚ ਸੇਵਾ ਨਿਭਾਅ ਚੁੱਕੇ ਹਨ ਅਤੇ ਉਸਨੂੰ ਸ਼ਹਿਰ ਦੀ ਸਥਿਤੀ ਦੀ ਪੂਰੀ ਜਾਣਕਾਰੀ ਹੈ, ਜਿਸਦਾ ਉਹ ਲਾਭ ਉਠਾਉਣਗੇ ਅਤੇ ਲੋਕ ਹਿੱਤ ਵਿੱਚ ਵਧੀਆ ਕੰਮ ਕਰਨਗੇ।

ਇਸ ਮੀਟਿੰਗ ਵਿਚ ਡੀ.ਐਸ.ਪੀ ਟ੍ਰੈਫਿਕ ਹਰਪ੍ਰੀਤ ਨੇ ਵੀ ਆਪ ਵਫ਼ਦ ਦੀਆਂ ਵੱਖ-ਵੱਖ ਮੰਗਾਂ ‘ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਆਮ ਲੋਕਾਂ ਅਤੇ ਸਰਕਾਰ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਟ੍ਰੈਫਿਕ ਪੁਲਿਸ ਵਿੰਗ ਨੂੰ ਸ਼ਹਿਰ ਦੀ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਕਾਰਜ ਕਰੇਗਾ ਜਿਸ ਦੇ ਚਲਦਿਆਂ ਟ੍ਰੈਫਿਕ ਪੁਲਿਸ ਅਤੇ ਟ੍ਰੈਫਿਕ ਸਿਗਨਲਾਂ ਨੂੰ ਲੋੜ ਅਨੁਸਾਰ ਵਧਾਇਆ ਜਾਵੇਗਾ ਉਨ੍ਹਾਂ ਆਮ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਖਾਸ ਕਰਕੇ ਬੁਲੇਟ ਮੋਟਰ ਸਾਈਕਲ ਅਤੇ ਇਸ ਦੇ ਪਟਾਕਿਆਂ ਸਬੰਧੀ ਨਵੇਂ ਨਿਯਮਾਂ ਬਾਰੇ ਜਾਗਰੂਕ ਕਰਨ ਜਿਸ ਵਿਚ ਅਜਿਹਾ ਕਰਨਾ ਅਦਾਲਤੀ ਹੁਕਮਾਂ ਦੀ ਉਲੰਘਣਾ,ਤਾਂ ਜੋ ਉਹ ਕਿਸੇ ਗੈਰ-ਕਾਨੂੰਨੀ ਕਾਰਵਾਈ ਦਾ ਹਿੱਸਾ ਨਾ ਬਣੇ।

LEAVE A REPLY

Please enter your comment!
Please enter your name here