ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਆਫ਼ ਟੈਕਨੋਲਜੀ ਕੈਂਪਸ ਵਿਖੇ ਮਨਾਇਆ ਯੋਗ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅੰਦਰ ਚੱਲ ਰਹੇ  ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਹੁਸ਼ਿਆਰਪੁਰ ਕੈਂਪਸ’ ਜੋ ਕੇ ਵਿਭਾਗ ਵੱਲੋ ਹੋਰ ਕਈ ਜ਼ਿਲਿ੍ਹਆਂ ਵਿੱਚ ਚਲਾਏ ਜਾ ਰਹੇ ਕਈ ਹੋਰ ਸੈਨਿਕ ਇੰਸਟੀਚਿਊਟਸ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਨੋਡਲ ਆਫਿਸ ਵੀ ਹੈ ਤੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਵਿਖੇ ਚੱਲ ਰਹੇ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਹੁਸ਼ਿਆਰਪੁਰ ਕੈਂਪਸ ਵਿਖੇ ਯੋਗ ਦਿਵਸ ਬੜੀ ਧੂਮ—ਧਾਮ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ।

Advertisements

ਇੰਸਟੀਚਿਊਟ ਦੇ ਡਾਇਰੈਕਟਰ, ਕਮਾਂਡਰ  ਬਲਜਿੰਦਰ ਵਿਰਕ  ਅਤੇ ਕਾਲਜ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਸੈਣੀ ਨੇ ਯੋਗ ਦੇ ਮਹੱਤਵ ਬਾਰੇ ਬੜੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਭ ਨੂੰ ਭਵਿੱਖ ਵਿੱਚ ਇਸ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਰੀਤੂ ਤਿਵਾਰੀ ਅਤੇ ਪ੍ਰੋ. ਸੁਖਵਿੰਦਰ ਸਿੰਘ ਨੇ ਯੋਗ ਬਾਰੇ ਵਿਸਥਾਰਪੂਰਵਕ ਦੱਸਿਆ ਕਿ ਯੋਗ ਕੀ ਹੈ ੈ ਯੋਗ ਦੇ ਨਿਯਮ ਕੀ—ਕੀ ਹਨ ਅਤੇ ਯੋਗ ਦੀਆਂ ਕੀ—ਕੀ ਕਿਸਮਾਂ ਹਨ ੈ ਇਸ ਸੈਸ਼ਨ ਦੌਰਾਨ ਪ੍ਰੋ. ਚਾਂਦਨੀ ਸ਼ਰਮਾ  ਅਤੇ  ਪ੍ਰੋ. ਜਸਵੀਰ ਸਿੰਘ ਨੇ ਯੋਗ ਆਸਣਾਂ ਦੀ ਪੇਸ਼ਕਾਰੀ ਕੀਤੀ।

ਪ੍ਰੋ. ਸੰਦੀਪ ਕੌਰ ਅਤੇ ਪ੍ਰੋ. ਸਿਮਰਨਜੋਤ ਸਿੰਘ ਨੇ ਵੱਖ— ਵੱਖ ਯੋਗ ਆਸਣਾਂ ਦੇ ਲਾਭ ਅਤੇ ਇਹ ਆਸਣ ਕਰਕੇ ਕਿਸ-ਕਿਸ ਬਿਮਾਰੀ ਤੋਂ ਬਿਨ੍ਹਾਂ ਦਵਾਈ ਖਾਧੇ-ਪੀਤੇ ਕਾਫੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ ਬਾਰੇ ਵੀ ਚਾਨਣਾ ਪਾਇਆ। ਇੱਕ ਹਫਤਾ ਲਗਾਤਾਰ ਯੋਗ ਸੈਸ਼ਨ ਲਗਾ ਕੇ ਇਹ ਪ੍ਰਤੱਖ ਦੇਖਿਆ ਗਿਆ ਕਿ ਯੋਗ ਸਰੀਰਕ ਪੱਧਰ ’ਤੇ ਹੀ ਨਹੀਂ ਸਗੋ ਭਾਵਨਾਤਮਕ ਤੌਰ ’ਤੇ ਵੀ ਕੰਮ ਕਰਦਾ ਹੈ। ਜੇਕਰ ਕਸਰਤ ਇਨਸਾਨ ਨੂੰ ਤਕੜਾ ਰਹਿਣ ਵਿੱਚ ਮੱਦਦ ਕਰਦੀ ਹੈ ਤਾਂ ਯੋਗ ਇਨਸਾਨ ਨੂੰ ਅੰਦਰੂਨੀ ਤੌਰ ’ਤੇ ਤੰਦਰੁਸਤ ਬਣਾਉਂਦਾ ਹੈ। ਪ੍ਰੋ. ਜਸਪ੍ਰੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵੀ ਇੱਕ ਹਫਤੇ ਲਈ ਇਸ ਸੈਸ਼ਨ ਵਿੱਚ ਲਗਾਤਾਰ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਅਤੇ ਨਾਲ ਦੀ ਨਾਲ ਵਿਦਿਆਰਥੀਆਂ ਨੂੰ ਜ਼ਿੰਦਗੀ ਭਰ ਯੋਗ ਨਾਲ ਜੁੜੇ ਰਹਿਣ ਬਾਰੇ ਯਕੀਨੀ ਬਣਾਉਣ ਲਈ ਵਚਨਬੱਧਤਾ ਦਾ ਪ੍ਰਣ ਕੀਤਾ। ਇਸ ਦਿਵਸ ਮੌਕੇੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਹੁਸ਼ਿਆਰਪਰ ਕੈਂਪਸ ਦੇ ਵਿਦਿਆਰਥੀਆਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ ।

LEAVE A REPLY

Please enter your comment!
Please enter your name here