ਜਿਲਾ ਸਿਹਤ ਅਫਸਰ ਨੇ ਖਾਦ ਪਦਾਰਥਾ ਦੇ 5 ਸੈਂਪਲ ਭਰ ਕੇ ਭੇਜੇ ਸਟੇਟ ਫੂਡ ਲੈਬੋਰਟਰੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ), ਰਿਪੋਰਟ- ਮੁਕਤਾ ਵਾਲਿਆ। ਲੋਕਾਂ ਨੂੰ ਸਾਫ ਸੁਥਰਾਂ ਅਤੇ ਮਿਆਰੀ ਖਾਦ ਪਦਾਰਥ ਮੁਹੈਇਆ ਕਰਵਾਉਣ ਲਈ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਹਦਾਇਤਾਂ ਅਨੁਸਾਰ  ਵਿਭਾਗ ਦੀ ਡਾ ਸੇਵਾ ਸਿੰਘ ਦੀ ਜਿਲਾ ਸਿਹਤ ਅਫਸਰ ਦੀ ਅਗਵਾਈ ਵਿੱਚ  ਟੀਮ ਨੇ ਸ਼ਹਿਰ ਦੀ ਵੱਖ ਵੱਖ ਦੁਕਾਨਾਂ ਤੇ ਜਾ ਕੇ ਖਾਣ ਪੀਣ ਵਾਲੀਆ ਵਸਤੂਆਂ ਦੇ ਪੰਜ ਸੈਂਪਲ ਇਕੱਤਰ ਕਰਕੇ ਆਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ । ਇਸ ਬਾਰੇ  ਜਾਣ ਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਅੱਜ ਟੀਮ ਵੱਲੋ ਦੇਸੀ ਘਿਊ . ਨਮਕੀਨ,  ਸਰੋ ਦਾ ਤੇਲ, ਬੜੀਆਂ ਅਤੇ ਹਲਦੀ ਦਾ ਇਕ ਇਕ ਸੈਂਪਲ ਲਿਆ ਗਿਆ ਹੈ ।

Advertisements

ਪੰਜਾਬ ਸਰਕਾਰ ਮਿਸ਼ਨ ਤੰਦਰੁਲਤ ਪੰਜਾਬ ਤਹਿਤ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹੈਇਆ  ਕਰਵਾਉਣ ਲਈ ਬਚਨ ਵੱਧ ਹੈ ਜਿਸ ਦੇ ਤਹਿਤ ਸਰਕਾਰ ਦੀਆ ਹਦਿਤਾ ਮੁਤਾਬਿਕ ਸਮੇ ਸਮੇ ਸਿਰ ਫੂਡ ਸੇਫਟੀ  ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ । ਜਿਲਾਂ ਸਿਹਤ ਅਫਸਰ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਕੀਟਾ ਦੀ ਬਹੁਤਾਤ ਹੋ ਜਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਖਾਸ ਕਰਕੇ ਪੇਚਿਸ, ਟਾਈਫਾਈਡ, ਮਲੇਰੀਆ, ਡੇਗੂ ਆਦਿ ਦੀ ਬਹੁਤ ਵੱਧ ਜਾਦੀਆੰ ਹਨ ।

ਕੈਮੀਕਲਾ ਨਾਲ ਪੱਕਾਏ ਗਏ ਫੱਲ ਖਾਣ ਲਈ ਹਾਨੀਕਾਰਕ ਹੁੰਦੇ ਹਨ ਤਾਂ ਜੋ ਕੱਚੇ ਫੱਲਾਂ ਨੂੰ ਇਹਨਾਂ ਕੈਮੀਕਲਾਂ ਰਾਹੀ ਜਲਦ ਖਾਇਆ ਜਾਦਾ ਹੈ ।ਇਹ ਫੱਲ ਬਾਹਰੋ ਤਾਂ ਪੱਕੇ ਹੋਏ ਲੱਗ ਦੇ ਹਨ ਪਰ ਅੰਦਰੋ ਕੱਚੇ ਹੁੰਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਜਾਰ ਵਿੱਚ ਜਿਆਦਾ ਪੱਕੇ ਹੋਏ ਫੱਲ ਤੇ ਸਬਜੀਆਂ ਨਾ ਖਰੀਦਣ । ਇਸ ਮੋਕੇ ਉਹਨਾਂ ਦੇ ਨਾਲ ਫੂਡ ਸੇਫਟੀ ਅਫਸਰ ਰਮਨ ਵਿਰਦੀ, ਅਸ਼ੋਕ ਕੁਮਾਰ, ਰਾਮ ਲਭਾਇਆ ਵੀ ਹਾਜਰ ਸਨ

LEAVE A REPLY

Please enter your comment!
Please enter your name here