ਲੁਧਿਆਣਾ ਵਿੱਚ ਪਤੀ, ਪਤਨੀ ਤੇ ਮਾਂ ਦਾ ਹੋਇਆ ਕਤਲ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ ( ਦ ਸਟੈਲਰ  ਨਿਊਜ਼)। ਲੁਧਿਆਣਾ ਵਿੱਚ ਸਲੇਮ ਟਾਬਰੀ ਦੇ ਜਨਕਪੁਰੀ ਇਲਾਕੇ ਵਿੱਚ ਇੱਕੋਂ ਪਰਿਵਾਰ ਦੇ 3 ਬਜ਼ੁਰਗ ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਹਿਚਾਨ ਬਚਨ ਕੌਰ, ਸੁਰਿੰਦਰ ਕੌਰ ਅਤੇ ਚਮਨ ਲਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਦੋਂ ਸਵੇਰੇ ਦੁੱਧ ਵਾਲੇ ਨੇ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲ੍ਹਿਆ। ਅੰਦਰੋਂ ਗੈਸ ਦੀ ਬਦਬੂ ਵੀ ਆ ਰਹੀ ਸੀ।

Advertisements

ਇਸ ਤੋਂ ਬਾਅਦ ਦੁੱਧ ਵਾਲੇ ਨੇ ਗੁਆਂਢੀਆਂ ਨੂੰ ਇੱਕਠੇ ਕੀਤਾ ਅਤੇ ਦੱਸਿਆ ਕਿ ਲੋਕ 2-3 ਦਿਨਾਂ ਤੋਂ ਦਰਵਾਜ਼ਾ ਨਹੀਂ ਖੋਲ ਰਹੇ ਹਨ। ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ 3 ਜੀਆਂ ਦੀ ਲਾਸ਼ਾਂ ਪਈਆਂ ਸਨ। ਸੂਤਰਾਂ ਮੁਤਾਬਕ ਲੁੱਟ ਦੇ ਇਰਾਦੇ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here