ਭਾਰਤ ਨੇ ਫ਼ਰਾਂਸ ਤੋਂ 26 ਰਾਫੇਲ ਫਾਈਟਰ ਜਹਾਜ਼ ਅਤੇ 3 ਸਕਾਰਪੀਅਨ ਪਣਡੁੱਬੀਆਂ ਖਰੀਦਣ ਦੀ ਬਣਾਈ ਯੋਜਨਾ

ਦਿੱਲੀ (ਦ ਸਟੈਲਰ ਨਿਊਜ਼)। ਰੱਖਿਆ ਮੰਤਰਾਲਾ ਨੇ ਫ਼ਰਾਂਸ ਤੋਂ 26 ਰਾਫੇਲ ਫਾਈਟਰ ਜਹਾਜ਼ ਅਤੇ 3 ਸਕਾਰਪੀਅਨ ਕਲਾਸ ਰਵਾਇਤੀ ਪਣਡੁੱਬੀਆਂ ਖਰੀਦਣ ਦੀ ਯੋਜਨਾ ਦੇ ਸੰਕੇਤ ਦਿੱਤੇ ਹਨ। ਸਰਕਾਰੀ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਪ੍ਰਸਤਾਵਾਂ ਨੂੰ ਰੱਖਿਆ ਮੰਤਰਾਲਾ ਦੇ ਰੱਖਿਆ ਖਰੀਦ ਬੋਰਡ ਵੱਲੋਂ ਮਨਜ਼ੂਰ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਨੂੰ 13 ਜੁਲਾਈ ਨੂੰ ਚਰਚਾ ਲਈ ਰੱਖਿਆ ਪ੍ਰਾਪਤੀ ਕੌਂਸਲ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਰਾਂਸ ਯਾਤਰਾ ਵਿੱਚ ਇਸ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

Advertisements

ਪ੍ਰਸਤਾਵਾਂ ਅਨੁਸਾਰ ਭਾਰਤੀ ਸਮੁੰਦਰੀ ਫੌਜ ਨੂੰ 4 ਟ੍ਰੇਨਰ ਜਹਾਜ਼ਾਂ ਦੇ ਨਾਲ 22 ਸਿੰਗਲ-ਸੀਟਰ ਰਾਫੇਲ ਸਮੁੰਦਰੀ ਜਹਾਜ਼ ਮਿਲਣਗੇ। 3 ਸਕਾਰਪੀਅਨ ਕਲਾਸ ਪਣਡੁੱਬੀਆਂ ਨੂੰ ਨੇਵੀ ਵੱਲੋਂ ਪ੍ਰਾਜੈਕਟ 75 ਦੇ ਹਿੱਸੇ ਦੇ ਰੂਪ ਵਿੱਚ ਰਿਪੀਟ ਕਲਾਜ ਦੇ ਤਹਿਤ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਦਾ ਨਿਰਮਾਣ ਮੁੰਬਈ ਵਿੱਚ ਮਜਗਾਓਂ ਡਾਕ ਯਾਰਡਸ ਲਿਮਟਿਡ ਵਿੱਚ ਕੀਤਾ ਜਾਵੇਗਾ। ਸੌਂਦਿਆਂ ਦੀ ਕੀਮਤ 90,000 ਕਰੋੜ ਰੁਪਏ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ ਪਰ ਸਮਝੌਤਾ ਗੱਲਬਾਤ ਪੂਰੀ ਹੋਣ ਤੋਂ ਬਾਅਦ ਹੀ ਅੰਤਿਮ ਲਾਗਤ ਸਪੱਸ਼ਟ ਹੋ ਸਕੇਗੀ।

LEAVE A REPLY

Please enter your comment!
Please enter your name here