ਚੀਫ਼ ਜਸਟਿਸ ਨੇ ਉੱਜਵਲ ਭੂਈਆਂ ਤੇ ਐੱਸ ਵੈਂਕਟਨਾਰਾਇਣ ਭੱਟੀ ਨੂੰ ਨਵੇਂ ਜੱਜਾਂ ਵਜੋਂ ਚੁਕਾਈ ਸਹੁੰ

ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਚੀਫ਼ ਜਸਟਿਸ ਡੀ.ਵਾਈ. ਚੰਦਰਨਾਇਡੂ ਨੇ ਜੱਜ ਉੱਜਵਲ ਭੂਈਆਂ ਅਤੇ ਜੱਜ ਐੱਸ.ਵੈਂਕਟਨਾਰਾਇਣ ਭੱਟੀ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕਾਈ। ਇਸਦੇ ਨਾਲ ਹੀ ਉੱਚ ਅਦਾਲਤ ਵਿੱਚ ਚੀਫ ਜਸਟਿਸ ਸਣੇ ਕੁੱਲ ਜੱਜਾਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਸੁਪਰੀਮ ਕੋਰਟ ਵਿੱਚ ਕੁੱਲ 34 ਜੱਜ ਨਿਯੁਕਤ ਕੀਤੇ ਜਾ ਸਕਦੇ ਹਨ।

Advertisements

ਉੱਚ ਅਦਾਲਤ ਦੇ ਸਭਾਗਾਰ ਵਿੱਚ ਆਯੋਜਿਤ ਸਹੁੰ ਚੁੱਕ ਸਮਾਰੋਹ ਵਿੱਚ ਚੀਫ ਜਸਟਿਸ ਨੇ ਦੋ ਨਵੇਂ ਜੱਜਾਂ ਨੂੰ ਸਹੁੰ ਚੁਕਾਈ। ਕੇਂਦਰ ਸਰਕਾਰ ਨੇ 12 ਜੁਲਾਈ ਨੂੰ ਜੱਜ ਭੂਈਆਂ ਅਤੇ ਜੱਜ ਭੱਟੀ ਨੂੰ ਸੁਪਰੀਮ ਕੋਰਟ ਵਿੱਚ ਨਿਯੁਕਤ ਕਰਨ ਦੀ ਮਨਜ਼ੂਰੀ ਦਿੱਤੀ ਸੀ। ਜੱਜ ਭੂਈਆਂ ਤੇਲੰਗਾਨਾ ਹਾਈ ਕੋਰਟ ਦੇ ਅਤੇ ਜੱਜ ਭੱਟੀ ਕੇਰਲ ਹਾਈ ਕੋਰਟ ਦੇ ਮੁੱਖ ਜੱਜ ਸਨ।

LEAVE A REPLY

Please enter your comment!
Please enter your name here