Thursday, October 8, 2026
Home Chandigarh ਲਾਪਤਾ ਹੋਏ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਮਿਲੀ ਲਾਸ਼

ਲਾਪਤਾ ਹੋਏ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਮਿਲੀ ਲਾਸ਼

ਚੰਡੀਗੜ੍ਹ (ਦ ਸਟੈਲਰ ਨਿਊਜ਼)। ਹੜ੍ਹ ਦੇ ਚਲਦਿਆਂ ਮਨਾਲੀ ਵਿੱਚ ਲਾਪਤਾ ਹੋਈ ਪੀ.ਆਰ.ਟੀ.ਸੀ. ਬੱਸ ਦੇ ਕੰਡਕਟਰ ਦੀ ਲਾਸ਼ ਬਰਾਮਦ ਕਰ ਲਈ ਗਈ। ਬੀਤੇ ਦਿਨੀਂ ਬੱਸ ਦੇ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਕੰਡਕਟਰ ਦੀ ਪਹਿਚਾਣ ਜਗਸੀਰ ਸਿੰਘ ਵਾਸੀ ਪਿੰਡ ਖੇੜੀਵਰਨਾ ਜ਼ਿਲ੍ਹਾਂ ਪਟਿਆਲਾ ਦੇ ਰਹਿਣ ਵਾਲੇ ਵਜੋਂ ਹੋਈ ਹੈ।

Advertisements

ਚੰਡੀਗੜ੍ਹ ਵਿੱਚ ਬੱਸ ਅੱਡੇ ਵਿੱਚ ਯੂਨੀਅਨ ਵੱਲੋਂ ਵੀ ਹੜ੍ਹਤਾਲ ਕੀਤੀ ਜਾ ਰਹੀ ਹੈ ਕਿ ਦੋਹਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਦੋਹਾਂ ਦੇ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਦੋਹਾਂ ਦੀਆਂ ਮ੍ਰਿਤਕ ਲਾਸ਼ਾਂ ਉਨ੍ਹਾਂ ਦੇ ਪਿੰਡ ਲਿਆਂਦੀਆਂ ਜਾਣਗੀਆਂ, ਜਿੱਥੇ ਦੋਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here