ਕੈਨੇਡੀਅਨ ਪੁਲਿਸ ਨੇ ਭਾਰਤੀ ਡਰਾਇਵਰ ਨੂੰ ਅਮਰੀਕਾ ਤੋਂ 63 ਕਿਲੋ ਕੋਕੀਨ ਲੰਘਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

ਨਿਊਯਾਰਕ (ਦ ਸਟੈਲਰ ਨਿਊਜ਼), ਰਿਪੋਰਟ-ਪੰਕਜ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਭਾਰਤੀ ਮੂਲ ਦੇ ਇੱਕ ਡਰਾਇਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤੀ ਮੂਲ ਦੇ ਡਰਾਈਵਰ ਨੂੰ ਬੀਤੇ ਦਿਨ ਐਮਰਸਨ, ਮੈਨੀਟੋਬਾ ਬਾਰਡਰ ਤੋ ਆਪਣੇ ਕਮਰਸ਼ੀਅਲ ਟਰੱਕ ਰਾਹੀਂ ਕਰੀਬ 63 ਕਿਲੋ ਸ਼ੱਕੀ ਕੋਕੀਨ ਲੰਘਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਉਨ੍ਹਾਂ ਵੱਲੋ ਇੱਕ ਵਪਾਰਕ ਟਰੱਕ ਦੀ ਜਾਂਚ ਦੌਰਾਨ ਐਮਰਸਨ ਮੈਨੀਟੋਬਾ ਸਰਹੱਦ ਤੋਂ ਕੋਕੀਨ ਹੋਣ ਦਾ ਸ਼ੱਕ ਹੋਇਆ ਸੀ।

Advertisements

ਉਨ੍ਹਾਂ ਵੱਲੋ ਜਾਂਚ ਕਰਨ ਤੇ ਟਰੱਕ ਵਿੱਚੋ 63 ਕਿਲੋ ਕੌਕੀਨ ਪਾਈ ਗਈ ਹੈ। ਟਰੱਕ ਡਰਾਈਵਰ ਦੀ ਪਹਿਚਾਣ ਵਰਿੰਦਰ ਕੌਸ਼ਿਕ ਵਾਸੀ ਵਿਨੀਪੈਗ, ਮੈਨੀਟੋਬ ਤੋ ਹੋਈ ਹੈ।ਉਸ ਦੀ ਉਮਰ 31 ਸਾਲ ਹੈ। ਏਜੰਸੀ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਕੀਮਤ 6 ਮਿਲੀਅਨ ਡਾਲਰ ਦੇ ਕਰੀਬ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਕਿਸੇ ਵੀ ਮੈਨੀਟੋਬਾ ਬੰਦਰਗਾਹ ਤੋਂ ਇਹ ਸਭ ਤੋਂ ਵੱਡੀ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੈ।

LEAVE A REPLY

Please enter your comment!
Please enter your name here