ਨੌਜਵਾਨ ਏਕਤਾ ਵੈਲਫੇਅਰ ਸੁਸਾਇਟੀ ਦੀ ਹੋਈ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੌਜਵਾਨ ਏਕਤਾ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਪੰਜਾਬ ਪ੍ਰਧਾਨ ਗੁਰਵਿੰਦਰ ਬਰਾੜ ਜੀ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਤੇ ਮਾਣਯੋਗ ਡਾ:ਲਖਵੀਰ ਸਿੰਘ ਜੀ (ਡੀ.ਐਚ.ਓ.) ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਪਾਰਟੀ ਦਾ ਵਿਸਥਾਰ ਕਰਦੇ ਹੋਏ ਪਾਰਟੀ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਸੁਖਦੇਵ ਸਿੰਘ ਸਾਬੀ ਨੂੰ ਜਰਨਲ ਸਕੱਤਰ ਪੰਜਾਬ ਅਤੇ ਹਰਜਿੰਦਰ ਸਿੰਘ ਨੂੰ ਚੇਅਰਮੈਨ ਪੰਜਾਬ ਨਿਯੁਕਤ ਕੀਤਾ ਗਿਆ।

Advertisements

ਇਸ ਮੌਕੇ ਤੇ ਪੰਜਾਬ ਪ੍ਰਧਾਨ ਗੁਰਵਿੰਦਰ ਬਰਾੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਨਸ਼ਾ ਛੱਡ ਕੇ ਸਮਾਜ ਵਿੱਚ ਆਪਣੀ ਵਧੀਆ ਪਛਾਣ ਬਣਾਉਣ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਤੇ ਰਾਕੇਸ਼ ਕੁਮਾਰ ਚੇਅਰਮੈਨ ਲੇਬਰ ਯੂਨੀਅਨ ਹੁਸ਼ਿਆਰਪੁਰ, ਨਗਰ ਨਿਗਮ ਯੂਨੀਅਨ ਹੁਸ਼ਿਆਰਪੁਰ, ਸਨੀ, ਸੋਨੂੰ, ਲਾਲਾ ਜੀ, ਹਰਜਿੰਦਰ ਸਿੰਘ, ਸਤਨਾਮ ਸਿੰਘ ਜਨਕਾ, ਜੇਜੀ, ਕਮਲ, ਜਾਵੇਦ, ਸਿਕੰਦਰ, ਕੁਲਦੀਪ ਸਿੰਘ, ਰਵੀ ਕੁਮਾਰ, ਰਾਜੂ, ਹਰਜਿੰਦਰ ਸਿੰਘ ਧਨੋਆ, ਸਰੂਪ ਸਿੰਘ, ਲੱਕੀ, ਸੋਨੂੰ ਜਹਾਂਨ ਖੇਲਾਂ ਅਤੇ ਭਾਰੀ ਗਿਣਤੀ ਵਿੱਚ ਨੌਜਵਾਨ ਸ਼ਾਮਿਲ ਹੋਏ।  

LEAVE A REPLY

Please enter your comment!
Please enter your name here