ਕਰਾਟੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਦੀਆਂ ਕੁੜੀਆਂ ਨੇ ਦਿਖਾਏ ਜੌਹਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਜਮਾਤ ਛੇਵੀਂ ਤੋਂ ਬਾਰਵੀਂ ਸਰਕਾਰੀ ਸਕੂਲ ਦੀਆਂ ਕੁੜੀਆਂ ਦੇ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਬਲਾਕ ਹੁਸ਼ਿਆਰਪੁਰ -2 ਬੀ ਦੇ ਬਲਾਕ ਪੱਧਰੀ ਕਰਾਟੇ ਮੁਕਾਬਲੇ ਸਸਸਸ ਖੜਕਾਂ ਵਿਖੇ ਪ੍ਰਿੰਸੀਪਲ ਤਰਲੋਚਨ ਸਿੰਘ ਅਤੇ ਇੰਚਾਰਜ ਅਜੇ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ । ਜਿਸ ਵਿੱਚ ਬਲਾਕ ਹੁਸ਼ਿਆਰਪੁਰ 2 ਬੀ ਦੇ ਸਮੂਹ ਸਰਕਾਰੀ ਸਕੂਲ ਦੀਆਂ ਕੁੜੀਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਰੀਆ, ਹਰਲੀਨ, ਸੁਪ੍ਰੀਤ ,ਭਾਵਨਾ ,ਜਸਮੀਤ ਕੌਰ, ਗੁੰਜਨ ,ਜਾਨਵੀ ,ਮੈਲੀਸਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਦਲਜੀਤ, ਵਰਖਾ, ਅਨੀਤਾ, ਪ੍ਰੀਆ, ਹਰਪ੍ਰੀਤ, ਰਾਧਾ ਦੇਵੀ, ਨਵਪ੍ਰੀਤ ਕੌਰ, ਸੁਹਾਨੀ ਨੇ ਦੂਸਰਾ ਅਤੇ ਜਹਾਨਾ ਖਾਤੂਨ, ਕਾਜਲ, ਅੰਜਲੀ, ਦੀਪਿਕਾ, ਗੁਰਪ੍ਰੀਤ, ਅਨਿਸ਼ਕਾ ,ਚੰਚਲ, ਕੋਮਲ, ਅਕਸ਼ਰਾ, ਅਨਮੋਲਦੀਪ, ਪ੍ਰੀਤੀ ,ਅੰਜਲੀ ,ਪਲਕ, ਕਰਿਸ਼ਮਾ, ਸਿਮਰਨ, ਅੰਤਸੀਆ ਨੇ ਤੀਸਰਾ ਸਥਾਨ ਹਾਸਿਲ ਕੀਤਾ।

Advertisements

ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ ।ਜ਼ਿਲਾ ਕੋਆਰਡੀਨੇਟਰ ਜਗਜੀਤ ਸਿੰਘ ਦੁਆਰਾ ਦੱਸਿਆ ਗਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਪਹਿਲੀ ਪੋਜੀਸ਼ਨ ਤੇ ਰਹਿਣ ਵਾਲੀਆਂ ਖਿਡਾਰਨਾ ਮਿਤੀ 6 ਤੋਂ 8 ਫਰਵਰੀ ਤੱਕ ਹੋਣ ਵਾਲੇ ਜ਼ਿਲਾ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੀਆਂ। ਇਸ ਮੌਕੇ ਪਰਮਿੰਦਰ ਸਿੰਘ, ਸੁਸ਼ਮਾ ਦੇਵੀ, ਮੋਨਿਕਾ ਰਾਣਾ, ਦਲਜੀਤ ਕੌਰ, ਰਮਨੀਕ ਸਿੰਘ, ਰਜੀਵ ਸ਼ਰਮਾ, ਨਿਧੀ ਸ਼ਰਮਾ, ਮੀਨਾਕਸ਼ੀ, ਦਲਜੀਤ ਕਿੰਦ, ਗੁਰਪ੍ਰੀਤ ਕੌਰ, ਰਾਜਨ, ਚਮਨ, ਸੁਚਾ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here