ਮਨਜੀਤ ਸਿੰਘ ਨੇ ਥਾਣਾ ਅਰਬਨ ਐਸਟੇਟ ਦਾ ਚਾਰਜ ਸੰਭਾਲਿਆ  

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਦੇ ਥਾਣਾ ਅਰਬਨ ਐਸਟੇਟ ਦੇ ਨਵਨਿਯੁਕਤ ਐਸਐਚਓ ਮਨਜੀਤ ਸਿੰਘ ਨੇ ਆਪਣਾ ਚਾਰਜ ਸੰਭਾਲ਼ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਐਸ ਐਚ ਓ ਕੇਵਲ ਸਿੰਘ ਥਾਣਾ ਅਰਬਨ  ਐਸਟੇਟ ਐਸਐਚਓ ਸਨ ਅਤੇ ਓਹਨਾ ਨੇ ਆਪਣੀ ਡਿਊਟੀ ਬੜੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਸੀ ਅਤੇ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਚੁੱਕ ਕੇ ਸਲਾਖਾਂ ਦੇ ਪਿੱਛੇ ਸੁਟਿਆ ਸੀ ਹੁਣ ਐਸਐਚਓ ਮਨਜੀਤ ਸਿੰਘ ਥਾਣਾ ਮੁੱਖੀ ਨੇ ਪਤਰਕਾਰਾਂ ਨਾਲ ਗਲਬਾਤ ਦੌਰਾਨ  ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਜਿਲਿਆਂ ‘ਚ ਆਪਣੀ ਡਿਊਟੀ ਨਿਭਾ ਚੁਕੇ ਹਨ। ਉਹਨਾਂ ਕਿਹਾ ਕਿ ਕਪੂਰਥਲਾ ਐਸ ਐਸ ਪੀ ਵਤਸਲਾ ਗੁਪਤਾ ਦੇ ਨਿਸ਼ਾ ਦਿਸ਼ਾ ਅਨੁਸਾਰ ਓਹਨਾ ਦਾ ਪਹਿਲਾ ਕਦਮ ਸ਼ਹਿਰ ਵਿਚੋਂ ਨਸ਼ੇ ਦੇ ਕੋਹੜ ਨੂੰ ਜੜ ਤੋਂ ਖਤਮ ਕਰਨਾ ਹੋਵੇਗਾ।

Advertisements

ਨਸ਼ੇ ਦੇ ਸੌਦਾਗਰਾਂ ਨੂੰ ਚੁੱਕ ਕੇ ਸਲਾਖਾਂ ਦੇ ਪਿੱਛੇ ਸੁੱਟਣਾ ਹੋਵੇਗਾ ਇਸ ਦੇ ਨਾਲ ਹੀ ਸ਼ਹਿਰ ਵਿਚ ਲਾ ਐਂਡ ਆਡਰ ਦੀ ਸਥਿਤੀ ਨੂੰ ਕਿਸੇ ਵੀ ਹਾਲ ਵਿਚ ਵਿਗੜਨ ਨਹੀਂ ਦਿੱਤਾ ਜਾਵੇਂਗਾ ਅਤੇ ਸ਼ਹਿਰ ਵਿਚ ਗੁੰਡਾ ਗਰਦੀ ਕਰਨ ਵਾਲਿਆਂ ਨੂੰ ਵਾਰਨਿੰਗ ਦਿਤੀ ਜਾਂਦੀ ਹੈ ਕਿ ਸ਼ਹਿਰ ਵਿਚ ਗੁੰਡਾ ਗਰਦੀ ਕਿਸੇ ਵੀ  ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦਾ ਸਬਕ ਸਿਖਾਇਆ ਜਾਵੇਗਾ।

LEAVE A REPLY

Please enter your comment!
Please enter your name here