ਕ੍ਰਾਈਮ ਬ੍ਰਾਂਚ ਫੋਰਸ ਨੇ ਏਐੱਸਆਈ ਦੇ ਲੜਕੇ ਅਤੇ ਉਸਦੇ ਸਾਥੀ ਨੂੰ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਸਮੇਤ ਕੀਤਾ ਕਾਬੂ

ਚੰਡੀਗੜ੍ਹ (ਦ ਸਟੈਲਰ ਨਿਊਜ਼) ਚੰਡੀਗੜ੍ਹ ਤੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਏ.ਐੱਸ.ਆਈ ਦੇ ਲੜਕੇ ਅਤੇ ਉਸਦੇ ਸਾਥੀ ਨੂੰ ਕ੍ਰਾਈਮ ਬ੍ਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਬੁੜੈਲ ਤੋਂ ਗ੍ਰਿਫਤਾਰ ਕੀਤਾ। ਮੁਲਜ਼ਮ ਦੀ ਪਹਿਚਾਣ ਪੁਨੀਤ ਵਾਸੀ ਫਿਰੋਜ਼ਪੁਰ ਅਤੇ ਉਸਦਾ ਸਾਥੀ ਸ਼ੁਭਮ ਜੈਨ ਉਰਫ ਗੌਰਵ ਵਾਸੀ ਬੁੜੈਲ ਵਜੋਂ ਹੋਈ ਹੈ।

Advertisements

ਜਾਣਕਾਰੀ ਮੁਤਾਬਕ ਪੁਨੀਤ ਪਾਕਿਸਤਾਨ ਤੋ ਨਸ਼ੀਲੇ ਪਦਾਰਥ ਮੰਗਵਾ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਕ੍ਰਾਈਮ ਬ੍ਰਾਂਚ ਨੇ ਪੁਨੀਤ ਕੋਲੋ ਦੇਸੀ ਕੱਟਾ, 5 ਕਾਰਤੂਸ ਅਤੇ ਸ਼ੁਭਮ ਕੋਲੋ 8 ਗ੍ਰਾਮ ਇੰਫੇਟਾਮਾਈਨ ਅਤੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਇੰਸਪੈਕਟਰ ਸਤਵਿੰਦਰ ਦੀ ਅਗਵਾਈ ਵਿੱਚ ਐੱਸ.ਆਈ.ਸੁਮੇਰ ਸਿੰਘ ਸੈਕਟਰ-45 ਵਿੱਚ ਗਸ਼ਤ ਕਰ ਰਹੇ ਸਨ।

ਇਸ ਦੌਰਾਨ ਸ਼ੱਕੀ ਵਿਅਕਤੀ ਆਉਂਦਾ ਵੇਖਿਆਂ ਤਾ ਉਹ ਪੁਲਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਸ ਨੇ ਸ਼ੁਭਮ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here