ਬੀਐੱਸਐੱਫ ਜਵਾਨਾਂ ਨੇ ਅਰਨੀਆ ਸੈਕਟਰ ਵਿੱਚ ਘੁਸਪੈਠੀਏ ਨੂੰ ਗੋਲੀ ਮਾਰ ਕੇ ਕੀਤਾ ਢੇਰ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼), ਪਲਕ। ਬੀਐੱਸਐੱਫ ਜਵਾਨਾਂ ਨੇ ਜੰਮੂ ਤੇ ਕਸ਼ਮੀਰ ਵਿੱਚ ਆਰਐਸ ਪੁਰਾ ਦੇ ਅਰਨੀਆ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਇੱਕ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠੀਏ ਨੂੰ ਤੜਕੇ 1.50 ਵਜੇ ਗੋਲੀ ਮਾਰ ਦਿੱਤੀ ਗਈ ਤੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।

Advertisements

ਉਨ੍ਹਾਂ ਦੱਸਿਆ ਕਿ ਦੇਰ ਰਾਤ ਸਰਹੱਦ ਦੇ ਪਾਰ ਸ਼ੱਕੀ ਗਤੀਵਿਧੀ ਦੇਖੀ ਤੇ ਇੱਕ ਘੁਸਪੈਠੀਏ ਨੂੰ ਬੀਐੱਸਐੱਫ ਦੀ ਵਾੜ ਵੱਲ ਆਉਂਦੇ ਦੇਖਿਆ। ਜਵਾਨਾਂ ਨੇ ਉਸਨੂੰ ਮਾਰ ਦਿੱਤਾ ਅਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

LEAVE A REPLY

Please enter your comment!
Please enter your name here