Tuesday, October 13, 2026
Home Latest ਦਿੱਲੀ ਮੈਟਰੋ ’ਚ ਸੀਟ ਨੂੰ ਲੈ ਕੇ ਵਿਵਾਦ, ਪਵਨ ਸ਼ਰਮਾ ਦੀ ਮੌਤ...

ਦਿੱਲੀ ਮੈਟਰੋ ’ਚ ਸੀਟ ਨੂੰ ਲੈ ਕੇ ਵਿਵਾਦ, ਪਵਨ ਸ਼ਰਮਾ ਦੀ ਮੌਤ ਦੇ ਮਾਮਲੇ ’ਚ ਪਿਓ-ਪੁੱਤ ਗ੍ਰਿਫ਼ਤਾਰ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਮੈਟਰੋ ਵਿੱਚ ਸੀਟ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ 48 ਸਾਲਾ ਪਵਨ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਪੁਲਿਸ ਨੇ ਸੇਵਾਮੁਕਤ IAS ਅਧਿਕਾਰੀ ਸੰਜੇ ਪ੍ਰਤਾਪ ਸਿੰਘ ਅਤੇ ਉਸਦੇ ਪੁੱਤਰ ਸਿਧਾਰਥ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ, 8 ਅਕਤੂਬਰ ਨੂੰ ਪਵਨ ਸ਼ਰਮਾ ਆਪਣੀ ਮਾਂ ਨਾਲ ਗੁਰੂਗ੍ਰਾਮ ਤੋਂ ਦਿੱਲੀ ਵਾਪਸ ਆ ਰਹੇ ਸਨ। ਇਸ ਦੌਰਾਨ ਮੈਟਰੋ ਵਿੱਚ ਬਜ਼ੁਰਗਾਂ ਲਈ ਰਾਖਵੀਂ ਸੀਟ ਨੂੰ ਲੈ ਕੇ ਬਹਿਸ ਹੋ ਗਈ। ਪਵਨ ਦੀ ਮਾਂ ਦੇ ਆਰੋਪਾਂ ਅਨੁਸਾਰ, ਸੀਟ ਖਾਲੀ ਕਰਨ ਦੇ ਬਾਵਜੂਦ ਪਿਓ-ਪੁੱਤ ਨੇ ਪਵਨ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਪਵਨ ਬੇਹੋਸ਼ ਹੋ ਕੇ ਡਿੱਗ ਪਏ।

Advertisements

ਉਨ੍ਹਾਂ ਨੂੰ ਤੁਰੰਤ LNJP ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਵਨ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਦੋਵੇਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹਨ। ਪਵਨ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਸਦੀ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

LEAVE A REPLY

Please enter your comment!
Please enter your name here