Monday, October 12, 2026
Home Latest Jio-bp ਨੇ ਵਧਾਏ ਪੈਟਰੋਲ-ਡੀਜ਼ਲ ਦੇ ਰੇਟ, ਪੈਟਰੋਲ ₹5 ਅਤੇ ਡੀਜ਼ਲ ₹3 ਪ੍ਰਤੀ...

Jio-bp ਨੇ ਵਧਾਏ ਪੈਟਰੋਲ-ਡੀਜ਼ਲ ਦੇ ਰੇਟ, ਪੈਟਰੋਲ ₹5 ਅਤੇ ਡੀਜ਼ਲ ₹3 ਪ੍ਰਤੀ ਲੀਟਰ ਮਹਿੰਗਾ

ਦਿੱਲੀ (ਦ ਸਟੈਲਰ ਨਿਊਜ਼)। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿੱਜੀ ਤੇਲ ਕੰਪਨੀ Jio-bp ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਹੈ। ਇਸ ਵਾਧੇ ਤੋਂ ਬਾਅਦ ਪੰਜਾਬ ਵਿੱਚ Jio-bp ਦੇ ਪੰਪਾਂ ‘ਤੇ ਪੈਟਰੋਲ 108 ਰੁਪਏ 54 ਪੈਸੇ ਅਤੇ ਡੀਜ਼ਲ 99 ਰੁਪਏ 19 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ।

Advertisements

ਉੱਥੇ ਹੀ ਹਰਿਆਣਾ ਵਿੱਚ ਪੈਟਰੋਲ ਦੀ ਕੀਮਤ ਲਗਭਗ 109 ਰੁਪਏ 80 ਪੈਸੇ ਅਤੇ ਡੀਜ਼ਲ ਦੀ ਕੀਮਤ 97 ਰੁਪਏ 75 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਨਿੱਜੀ ਕੰਪਨੀ ਨਾਇਰਾ ਐਨਰਜੀ ਵੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਚੁੱਕੀ ਹੈ। ਹਾਲਾਂਕਿ, 12 ਅਕਤੂਬਰ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਅਜਿਹੇ ਵਿੱਚ ਨਿੱਜੀ ਅਤੇ ਸਰਕਾਰੀ ਤੇਲ ਕੰਪਨੀਆਂ ਦੀਆਂ ਕੀਮਤਾਂ ਵਿੱਚ ਫ਼ਰਕ ਵਧ ਗਿਆ ਹੈ।

LEAVE A REPLY

Please enter your comment!
Please enter your name here