Monday, October 12, 2026
Home Latest ਨਹਿਰ ਦੇ ਕੰਢੇ ਪਾਰਟੀ ਮਨਾਂ ਰਹੇ 4 ਨੌਜਵਾਨ ਨਹਿਰ ਵਿੱਚ ਰੁੜ੍ਹੇ, 2...

ਨਹਿਰ ਦੇ ਕੰਢੇ ਪਾਰਟੀ ਮਨਾਂ ਰਹੇ 4 ਨੌਜਵਾਨ ਨਹਿਰ ਵਿੱਚ ਰੁੜ੍ਹੇ, 2 ਦੀ ਭਾਲ ਜਾਰੀ

ਬਠਿੰਡਾ (ਦ ਸਟੈਲਰ  ਨਿਊਜ਼)।  ਬਠਿੰਡਾ ਸਰਹਿੰਦ ਨਹਿਰ ਵਿੱਚ ਬੀਤੀ ਦੇਰ ਰਾਤ 4 ਨੌਜਵਾਨਾਂ ਨਾਲ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਘਟਨਾ ਦੌਰਾਨ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ ਤੇ ਹੋਰ 2 ਨੌਜਵਾਨਾਂ ਨੂੰ ਮੌਕੇ ਤੇ ਬਾਹਰ ਕੱਢ ਲਿਆ ਗਿਆ। ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਘਰ ਪੁੱਤਰ ਜੰਮਿਆਂ ਸੀ, ਜਿਸ ਦੀ ਪਾਰਟੀ ਉਹ ਨਹਿਰ ਕੰਢੇ ਆਪਣੇ ਦੋਸਤਾਂ ਨਾਲ ਕਰ ਰਿਹਾ ਸੀ।

Advertisements

ਇਸ ਦੌਰਾਨ ਉਹ ਨਹਾਉਣ ਲਈ ਜਦੋਂ ਨਹਿਰ ਵਿੱਚ ਗਏ ਤਾਂ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਇਨ੍ਹਾਂ ਵਿੱਚ ਇੱਕ ਨੌਜਵਾਨ ਨਵਜਨਮੇ ਬੱਚੇ ਦਾ ਪਿਤਾ ਹੈ। ਇਸ ਕਾਰਨ ਇੱਥੇ ਇੱਕ ਪਾਸੇ ਘਰ ਵਿੱਚ ਨਵੇਂ ਬੱਚੇ ਦੇ ਜਨਮ ਦੀਆਂ ਖੁਸ਼ੀਆਂ ਹਨ, ਉੱਥੇ ਹੀ ਇਹ ਭਾਣਾ ਵਾਪਰਨ ਕਾਰਨ ਘਰ ਵਿੱਚ ਗਮ ਦਾ ਮਾਹੌਲ ਛਾਇਆ ਹੋਇਆ ਹੈ। ਫਿਲਹਾਲ ਦੋਹਾਂ ਨੌਜਵਾਨਾਂ ਦੀ ਭਾਲ ਐੱਨ.ਡੀ.ਆਰ.ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here