ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ‘ਤੇ ਮਾਰੂ ਨੀਤੀਆਂ ਤੋਂ ਅੱਕੇ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ: ਚੇਅਰਮੈਨ ਬਗੀਚਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ.ਦੇ ਸਮੂਹ ਡਿਪੂਆਂ ਅੱਗੇ ਗੇਟ ਰੈਲੀਆ ਕੀਤੀਆਂ ਗਈਆਂ ਕਪੂਰਥਲਾ ਡਿਪੂ ਦੇ ਗੇਟ ਤੇ ਸੂਬਾ ਆਗੂ ਗੁਰਵਿੰਦਰ ਸਿੰਘ ਸਿੱਧੂ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਪਹਿਲੀਆ ਸਰਕਾਰ ਤੋਂ ਵੀ ਮਾੜੀਆ ਜਾਪਦੀਆਂ ਨੇ ਪੰਜਾਬ ਸਰਕਾਰ ਦੇ ਨਾਲ ਸਰਕਾਰ ਬਣਨ ਤੋਂ ਲੈ ਕੇ 27/07/2023 ਤੱਕ ਲਗਭਗ 14/15 ਮੀਟਿੰਗ ਕਰ ਚੁੱਕੇ ਹਾਂ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨਾਲ ਵੀ ਜਲੰਧਰ ਜ਼ਿਮਨੀ ਚੋਣਾਂ ਦੌਰਾਨ ਦੋ  ਮੀਟਿੰਗ ਕੀਤੀ ਗਈ ਤਾਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਜ਼ਮੀਨੀ ਚੋਣਾਂ ਦੇ ਕਾਰਨ ਮੈਂ ਚੋਣਾਂ ਦੇ ਵਿੱਚ ਰੁੱਝੇ ਹੋਏ ਹਾਂ ਸਮਾਂ ਬਹੁਤ ਘੱਟ ਹੈ ਚੋਣਾਂ ਦੇ ਖਤਮ ਹੋਣ ਉਪਰੰਤ ਹੀ ਤੁਹਾਡੇ ਨਾਲ ਪੈਂਨਿਲ ਮੀਟਿੰਗ ਕਰਕੇ ਜਲਦੀ ਹੀ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਪਰ ਮੁੱਖ ਮੰਤਰੀ ਨੇ ਕੋਈ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਮੰਗਾਂ ਨੂੰ ਹਰ ਵਾਰ ਮੰਨ ਕੇ ਸਰਕਾਰ ਲਿਖਤੀ ਰੂਪ ਵਿੱਚ ਦਿੱਤੇ ਭਰੋਸੇ ਤੋਂ ਵੀ ਭੱਜਦੀ ਆ ਰਹੀ ਹੈ ਠੇਕੇਦਾਰੀ ਸਿਸਟਮ ਦੀ ਲੁੱਟ ਅਤੇ ਸੋਸ਼ਣ ਨੂੰ ਰੋਕ ਦੀ ਬਜਾਏ ਪ੍ਰਾਈਵੇਟ ਬੱਸਾਂ ਲੈ ਕੇ ਆ ਰਹੀ ਹੈ ਤੇ ਠੇਕੇਦਾਰੀ ਸਿਸਟਮ ਤਹਿਤ ਭਰਤੀ ਕੀਤੀ ਜਾ ਰਹੀ ਹੈ।

Advertisements

ਉਹ ਵੀ ਬਹੁਤ ਘੱਟ ਤਨਖਾਹ ਤੇ ਜਿਹਨਾਂ ਤਨਖਾਹ ਨਾਲ ਘਰ ਦਾ ਗੁਜ਼ਾਰਾ ਵੀ ਨਹੀਂ ਚੱਲ ਸਕਦਾ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾਂ ਵਿਭਾਗ ਨੂੰ ਚਲਾ ਰਹੇ ਨੇ ਇੱਕੋ ਝੱਟਕੇ ਦੇ ਵਿੱਚ ਪ੍ਰਤੀ ਸਾਲ 20/25 ਕਰੋੜ ਰੁਪਏ GST ਦੇ ਰੂਪ ਵਿੱਚ ਵਿਭਾਗ ਦੀ ਲੁੱਟ ਕਰਵਾਈ ਜਾਂਦੀ ਹੈ ਹੋਰ ਛੋਟੀਆਂ ਮੋਟੀਆਂ ਕਟੌਤੀਆਂ ਵੀ ਕੀਤੀ ਜਾਂਦੀਆਂ ਨੇ ਜਿਹਨਾ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਦੇ ਕਾਰਣ ਵਿਭਾਗ ਤੇ ਮੁਲਾਜ਼ਮਾਂ ਦਾ ਕਾਫੀ ਨੁਕਸਾਨ ਹੁੰਦਾ ਹੈ  ਸਰਕਾਰ ਤੇ ਮਨੇਜਮੈਂਟ ਦਾ ਕੋਈ ਧਿਆਨ ਨਹੀਂ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਕੋਈ ਸੰਜ਼ੀਦਗੀ ਨਹੀਂ ਹੈ।

ਡਿਪੂ ਪ੍ਰਧਾਨ ਸਤਨਾਮ ਸਿੰਘ, ਸਟੇਜ ਸੈਕਟਰੀ ਗਰਭੇਜ ਸਿੰਘ ਅਤੇ ਦਵਿੰਦਰ ਸਿੰਘ ਮਾਨੋਚਾਹਲ  ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹਰ ਵਾਰ ਲਿਖਤੀ ਰੂਪ ਵਿੱਚ ਦਿੱਤੀ ਭਰੋਸਾ ਤੋਂ ਭੱਜਿਆ ਹੈ ਜਿਸ ਤੋਂ ਸਿੱਧ ਹੁੰਦਾ ਸਰਕਾਰ ਦੀਆਂ ਨੀਅਤ ਦੇ ਵਿੱਚ ਫਰਕ ਹੈ ਜ਼ੋ 5% ਦਾ ਵਾਧਾ ਹਰ ਸਾਲ ਪਿੱਛਲੀ ਸਮੇ ਮੁਲਾਜ਼ਮਾਂ ਲੜਕੇ ਲਿਆ ਸੀ ਉਸ ਨੂੰ ਲਾਗੂ ਕਰਨ ਦੇ ਵਿੱਚ ਸਰਕਾਰ ਅੜਚਨਾਂ ਪੈਦਾ ਕਰ ਰਹੀ ਹੈ ਮੁਲਾਜ਼ਮਾਂ ਤੇ ਲਗਾਈਆ ਕੰਡੀਸਨ ਰੱਦ ਕਰਨ ਦੇ ਲਈ ਜੱਥੇਬੰਦੀ ਮੰਗ ਕਰ ਰਹੀ ਸੀ ਪਰ ਮੁਲਾਜ਼ਮਾਂ ਤੇ ਕੰਡੀਸਨਾ ਦੇ ਵਿੱਚ ਸੋਧ ਕਰਨ ਦੀ ਬਜਾਏ ਸਰਕਾਰ ਹੋਰ ਵੀ ਮਾਰੂ ਕੰਡੀਸਨਾ ਲੈ ਕੇ ਆ ਚੁੱਕੀ ਹੈ ਯੂਨੀਅਨ ਦੀ ਮੰਗ ਹੈ ਟਿਕਟ ਦੀ ਜ਼ਿੰਮੇਵਾਰੀ ਸਵਾਰੀ ਦੀ ਹੋਣੀ ਚਾਹੀਦੀ ਹੈ ਕਿਉਂਕ ਫ੍ਰੀ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਨਾਲ ਸਰਕਾਰੀ ਬੱਸਾ ਵਿੱਚ ਓਵਰਲੋਡਿੰਗ ਹੋ ਰਹੀ ਹੈ 52 ਸੀਟਾਂ ਬੱਸ ਵਿੱਚ 100 ਤੋ ਉਪਰ ਸਵਾਰੀਆਂ ਸਫਰ ਕਰ ਦੀਆ ਹਨ ਜਿਸ ਕਰਕੇ ਕੰਡਕਟਰ ਦੀ ਬੇਵਸੀ ਹੋ ਜਾਣ ਕਾਰਨ ਕੋਈ ਟਿਕਟ ਰਹਿਣ ਤੇ ਚੈਕਿੰਗ ਸਟਾਫ ਵਲੋ ਬਿਲਕੁਲ ਬਖਸ਼ਿਆ ਨਹੀ ਜਾ ਰਿਹਾ।

(1) ਸਰਕਾਰ ਪਨਬਸ/ਪੀ.ਆਰ.ਟੀ.ਸੀ ਮੁਲਾਜ਼ਮਾਂ ਨੂੰ ਸਿਵਲ ਸਰਵਿਸ ਰੂਲਾ ਤਹਿਤ ਪੱਕਾ ਪੱਕਾ ਕਰੇ

(2). ਠੇਕੇਦਾਰ (ਵਿਚੋਲੀਏ) ਨੂੰ ਬਾਹਰ ਕਰੇ ਅਤੇ ਵਿਭਾਗ ਦਾ 20-25 ਕਰੋੜ GST ਬਚਾਵੇ ਸਰਵਿਸ ਰੂਲਾ ਤਹਿਤ ਵਿਭਾਗਾਂ ਦੇ ਵਿੱਚ ਪੱਕਾ ਕਰੇ 

(3) ਸਰਕਾਰ ਬਰਾਬਰ ਕੰਮ ਬਰਾਬਰ ਤਨਖਾਹ ਸਾਰੀਆ ਕੈਟਾਗਰੀਆਂ ਤੇ ਲਾਗੂ ਕਰੇ।

(4) ਪੰਜਾਬ ਸਰਕਾਰ 5% ਦਾ ਵਾਧਾ ਤੇ ਤਨਖਾਹ ਦੇ ਵਿੱਚ ਇੱਕਸਾਰਤਾ ਕਰੇ।

(5) ਕਿਲੋਮੀਟਰ ਸਕੀਮ ਬੱਸਾਂ ਬੰਦ ਕਰੇ ਘੱਟੋ ਘੱਟ ਪੰਜਾਬ ਦੀ ਰੇਸ਼ੋ ਮੁਤਾਬਿਕ 10 ਹਜ਼ਾਰ ਸਰਕਾਰੀ ਬੱਸਾਂ ਦਾ ਪ੍ਰਬੰਧ ਕਰੇ। 

(6) ਸਰਕਾਰ ਮਾਰੂ ਕੰਡੀਸ਼ਨਾ ਦੇ ਵਿੱਚ ਸੋਧ ਕਰੋ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰੋ ਅਤੇ ਕਿਸੇ ਵੀ ਮੁਲਾਜ਼ਮ ਦਾ ਰੋਜ਼ਗਾਰ ਖੋਹਿਆ ਨਾ ਜਾਵੇ।

ਇਹਨਾਂ ਮੰਗਾਂ ਨੂੰ ਲੈਣ ਕੇ ਸਰਕਾਰ ਨਾਲ ਕਾਫੀ ਮੀਟਿੰਗ ਹੋ ਚੁੱਕੀਆ ਹਨ ਪਰ ਸਰਕਾਰ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਦੇ ਵੱਖ -ਵੱਖ ਡਿੱਪੂਆ ਗੇਟ ਰੈਲੀਆ ਕੀਤੀ । ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ 4 ਅਗਸਤ ਨੂੰ ਪੂਰੇ ਪੰਜਾਬ ਵਿੱਚ 2 ਘੰਟੇ ਬੱਸ ਸਟੈਂਡ ਬੰਦ ਕਰਕੇ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ,11 ਅਗਸਤ ਨੂੰ ਦੁਬਾਰਾ ਗੇਟ ਰੈਲੀਆ ਕੀਤੀਆ ਜਾਣਗੀਆਂ, 14/15/16 ਅਗਸਤ ਨੂੰ ਪੂਰੇ ਪੰਜਾਬ ਅੰਦਰ ਪਨਬਸ/ਪੀ. ਆਰ .ਟੀ .ਸੀ ਬੱਸਾ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਜਿਥੇ ਵੀ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ ਝੰਡਾ ਲਹਿਰਾਉਣਗੇ ਜਥੇਬੰਦੀ ਵਲੋ ਰੋਸ ਪ੍ਰਦਰਸ਼ਨ ਕੀਤੇ ਜਾਣਗੇ  ਜਿਸ ਦੇ ਵਿੱਚ ਹੋਣ ਵਾਲੇ ਵਿੱਤੀ ਅਤੇ ਜਾਨੀ ਨੁਕਸਾਨ ਦੀ ਜ਼ਿਮੇਵਾਰੀ ਮਨੇਜਮੈਂਟ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਵਰਕਸ਼ਾਪ ਪ੍ਰਧਾਨ ਮਨਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here