ਮਾਸਟਰ ਨਮਨ ਨੇ ਜਨਮ ਦਿਨ ਦੀ ਖੁਸ਼ੀ ਸਾਂਝੀ ਰਸੋਈ ਚ ਕੀਤੀ ਸਾਂਝੀ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼) ਰਿਪੋਰਟ- ਗੁਰਜੀਤ ਸੋਨੂੰ। ਅੰਕੁਸ਼ ਗੁਪਤਾ ਅਤੇ ਰੂਬੀਆ ਗੁਪਤਾ ਵਲੋਂ ਆਪਣੇ ਬੇਟੇ ਮਾਸਟਰ ਨਮਨ ਗੁਪਤਾ ਦਾ ਜਨਮ ਦਿਨ ‘ਸਾਂਝੀ ਰਸੋਈ’ ਵਿੱਚ ਮਨਾਇਆ ਗਿਆ। ਇਸ ਮੌਕੇ ਪਰਿਵਾਰ ਵਲੋਂ ‘ਸਾਂਝੀ ਰਸੋਈ’ ਵਿੱਚ 5100 ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ। ਸਕੱਤਰ ਜ਼ਿਲਾ ਰੈਡ ਕਰਾਸ ਸੁਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਤੇ ਕਮਲਜੀਤ ਸੇਤੀਆ ਅਤੇ ਉਨ•ਾਂ ਦੀ ਧਰਮਪਤਨੀ ਸੁਸ਼ਮਾ ਸੇਤੀਆ, ਮਿਊਂਸਪਲ ਕੌਂਸਲਰ-ਕਮ-ਕਾਰਜਕਾਰਨੀ ਕਮੇਟੀ ਮੈਂਬਰ, ਜ਼ਿਲਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ, ਹੁਸ਼ਿਆਰਪੁਰ ਵੀ ਆਪਣੇ ਦੋਹਤੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ‘ਸਾਂਝੀ ਰਸੋਈ’ ਵਿਖੇ ਹਾਜ਼ਰ ਹੋਏ।

Advertisements

ਇਨ•ਾਂ ਤੋਂ ਇਲਾਵਾ ਮਾਸਟਰ ਨਮਨ ਗੁਪਤਾ ਦੇ ਸਤਿਕਾਰਯੋਗ ਦਾਦਾ ਸ੍ਰੀ ਵਿਜੇ ਗੁਪਤਾ, ਦਾਦੀ ਸ੍ਰੀਮਤੀ ਪ੍ਰਭਾ ਰਸ਼ਮੀ ਅਤੇ ਸ਼ਹਿਰ ਦੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਇਹਨਾਂ ਵਲੋਂ ‘ਸਾਂਝੀ ਰਸੋਈ’ ਪ੍ਰੋਜੈਕਟ ਦੀ ਭਰਪੂਰ ਸ਼ਲਾਘਾ ਕਰਦੇ ਹੋਏ, ਇਸ ਪ੍ਰੋਜੈਕਟ ਦੀ ਸਫ਼ਲਤਾ ਦੀ ਕਾਮਨਾ ਵੀ ਕੀਤੀ ਗਈ।  ਸ਼੍ਰੀ ਗੁਪਤਾ ਨੇ ਦੱਸਿਆ ਕਿ ‘ਸਾਂਝੀ ਰਸੋਈ’ ਪ੍ਰੋਜੈਕਟ ਦੀ ਰਿਵਾਇਤ ਅਨੁਸਾਰ ਕੇਕ ਦੀ ਰਸਮ ਅਦਾ ਕਰਨ ਤੋਂ ਇਲਾਵਾ ਪਰਿਵਾਰ ਨੂੰ ਇਕ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ।

ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਆਪਣੇ ਵਿਸ਼ੇਸ਼ ਦਿਨ ‘ਸਾਂਝੀ ਰਸੋਈ’ ‘ਚ ਮਨਾਉਣ ਦੇ ਰੁਝਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਾਨੀ ਸੱਜਣਾ ਦੇ ਸਹਿਯੋਗ ਸਦਕਾ ਹੀ ਜ਼ਿਲ•ਾ ਰੈਡ ਕਰਾਸ ਸੁਸਾਇਟੀ ਵਲੋਂ ‘ਸਾਂਝੀ ਰਸੋਈ’ ਵਿੱਚ ਕੇਵਲ 10 ਰੁਪਏ ਵਿੱਚ ਪੇਟ ਭਰ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ। ਉਹਨਾਂ ਦੱਸਿਆ ਕਿ ਸ਼ਹਿਰ ਵਾਸੀ ਅਤੇ ਦਾਨੀ ਸੱਜਣਾਂ ਵਲੋਂ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਦੀ ਵਰ•ੇਗੰਢ ਅਤੇ ਹੋਰ ਖੁਸ਼ੀਆ ਜਾਂ ਯਾਦਾਂ ‘ਸਾਂਝੀ ਰਸੋਈ’ ਵਿੱਚ ਸਾਂਝੀਆਂ ਕਰਨ ਲਈ ਵਿਸ਼ੇਸ਼ ਦਿਨ ਬੁੱਕ ਕਰਵਾਏ ਜਾ ਰਹੇ ਹਨ।

ਉਹਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਾਨੀ ਸੱਜਣ ਜ਼ਿਲਾ ਰੈਡ ਕਰਾਸ ਸੁਸਾਇਟੀ ਦੁਆਰਾ ਚਲਾਈ ਜਾ ਰਹੀ ‘ਸਾਂਝੀ ਰਸੋਈ’ ਵਿੱਚ ਯੋਗਦਾਨ ਪਾਉਣ, ਤਾਂ ਜੋ ਜ਼ਰੂਰਤਮੰਦਾਂ ਨੂੰ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਮੁਹੱਈਆ ਕਰਵਾਇਆ ਜਾ ਸਕੇ।  ਇਸ ਮੌਕੇ ਜ਼ਿਲਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਆਸ਼ਾ ਅਗਰਵਾਲ, ਕਰਮਜੀਤ ਕੌਰ ਆਹਲੂਵਾਲੀਆ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here