ਨਹੀਂ ਰੁੱਕ ਰਹੀ ਨਸ਼ੇ ਦੀ ਹਨ੍ਹੇਰੀ, ਹਮੀਰਾ ਨੇੜੇ ਨਸ਼ੀਲੇ ਪਦਾਰਥਾਂ ਨੇ ਨਿਗਲੀ ਦੋ ਨੌਜਵਾਨਾਂ ਦੀ ਜਾਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸੋਮਵਾਰ ਨੂੰ ਹਮੀਰਾ ਦੇ ਫਲਾਈ ਓਵਰ ਪੁਲ ਦੇ ਨਜ਼ਦੀਕ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਡੀ.ਐਸ.ਪੀ. ਸੁਖਨਿੰਦਰ ਸਿੰਘ ਤੇ ਐਸ.ਐਚ.ਓ. ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਡੋਗਰਾਂਵਾਲ ਤੇ ਹਮੀਰਾ ਦੇ ਵਿਚਕਾਰ ਵਿਰਾਸਤੀ ਹਵੇਲੀ ਦੇ ਨਜ਼ਦੀਕ ਪੁਲ ਹੇਠਾਂ ਪੈਲੀਆਂ ਵੱਲ ਜਾਂਦੇ ਕੱਚੇ ਰਸਤੇ ‘ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ।

Advertisements

ਜਦੋਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਇੱਕ ਮੋਨਾ ਤੇ ਇਕ ਸਰਦਾਰ ਜਿਸ ਦੇ ਕੇਸ ਖੁੱਲ੍ਹੇ ਹੋਏ ਸਨ ਤੇ ਦੋਵੇਂ ਲਾਸ਼ਾਂ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਪਈਆਂ ਸਨ। ਲਾਸ਼ਾਂ ਦੀ ਸ਼ਨਾਖ਼ਤ ਮੋਟਰਸਾਈਕਲ ਤੇ ਇਕ ਛੋਟਾ ਫ਼ੋਨ ਜੋ ਮ੍ਰਿਤਕਾਂ ਦੇ ਨਜ਼ਦੀਕ ਪਿਆ ਸੀ ਤੋਂ ਹੋਈ ਹੈ। ਮ੍ਰਿਤਕ ਬਿਕਰਮ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਭਰਾ ਰਜਿੰਦਰ ਸਿੰਘ ਵਾਸੀ ਰਾਏਪੁਰ ਪੀਰ ਬਖਸ਼ਵਾਲਾ ਥਾਣਾ ਭੁਲੱਥ ਨੇ ਦੱਸਿਆ ਕਿ ਦੂਸਰਾ ਨੌਜਵਾਨ ਸਤਪਾਲ ਸਿੰਘ ਪੁੱਤਰ ਰਣਧੀਰ ਸਿੰਘ ਵੀ ਸਾਡਾ ਗੁਆਂਢੀ ਹੈ।

ਇਹ ਦੋਵੇਂ ਸਵੇਰੇ 11 ਵਜੇ ਘਰੋਂ ਨਿਕਲੇ ਸਨ, ਜਿਨ੍ਹਾਂ ਦੀ ਬਹੁਤ ਭਾਲ ‘ਤੇ ਜਾ ਕੇ ਦੇਖਿਆ  ਪ੍ਰੰਤੂ ਨਹੀਂ ਮਿਲੇ ਤੇ ਇਨ੍ਹਾਂ ਦੇ ਮੋਬਾਈਲ ਫ਼ੋਨ ਵੀ ਬੰਦ ਸਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਹਮੀਰਾ ਦੇ ਆਸ ਪਾਸ ਚਾਰ ਲਾਸ਼ਾਂ ਮਿਲ ਚੁੱਕੀਆਂ ਹਨ। ਉਹ ਵੀ ਨਸ਼ੇ ਦੀ ਬਲੀ ਚੜ੍ਹ ਚੁੱਕੇ ਹਨ ਇਸ ਮਸਲੇ ਵਿੱਚ ਪਹਿਲਾਂ ਵੀ ਪਿੰਡ ਦੇ ਮੋਹਤਬਰ ਵਿਅਕਤੀਆ ਤੇ ਕਿਸਾਨ ਯੂਨੀਅਨ ਵੱਲੋਂ ਐਸ ਐਸ ਪੀ ਕਪੂਰਥਲਾ ਨੂੰ ਮੰਗ ਪਤੱਰ ਦਿੱਤੇ ਜਾ ਚੁੱਕੇ ਹਨ

LEAVE A REPLY

Please enter your comment!
Please enter your name here